ਉਸਮਾਨ ਖਵਾਜਾ ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ ਸੈਂਕੜਾਂ

Friday, Mar 08, 2019 - 06:34 PM (IST)

ਉਸਮਾਨ ਖਵਾਜਾ ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ ਸੈਂਕੜਾਂ

ਸਪੋਰਟਸ ਡੈਸਕ : ਰਾਂਚੀ 'ਚ ਖੇਡਿਆ ਗਿਆ ਭਾਰਤ ਤੇ ਆਸਟ੍ਰੇਲੀਆ ਦੇ ਮੈਚ ' ਚ ਕੰਗਾਰੂਆਂ ਦੇ ਸਲਾਮੀ ਬੱਲੇਬਾਜ ਉਸਮਾਨ ਖਵਾਜਾ ਨੇ ਵਨ ਡੇ 'ਚ ਆਪਣੇ ਕਰੀਅਰ ਦਾ ਪਹਿਲਾ ਸੈਕੜਾਂ ਜੜ ਦਿੱਤਾ ਹੈ। ਉਹੀ 32 ਸਾਲ 80 ਦਿਨ ਦੇ ਖਵਾਜਾ ਵਨ ਡੇ ਕਰੀਅਰ 'ਚ ਆਪਣਾ ਪਹਿਲਾ ਸੈਂਕੜਾਂ ਬਣਾਉਣ ਵਾਲੇ ਬੱਲੇਬਾਜਾਂ 'ਚ ਆ ਗਏ ਹਨ। ਖਵਾਜਾ ਫਿੰਚ ਨਾਲ ਮਿਲ ਕੇ ਪਹਿਲੀ ਵਿਕਟ ਲਈ 193 ਦੌੜਾਂ ਦੀ ਸਾਂਝਦਾਰੀ ਪਾਰੀ ਖੇਡੀ। 

ਇਸ ਦੇ ਨਾਲ ਹੀ ਇਨ੍ਹਾਂ ਦੋਨਾਂ ਨੇ ਇਸ ਮੈਦਾਨ 'ਤੇ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।  ਕਪਤਾਨ ਫਿੰਚ ਨੇ 99 ਗੇਂਦਾਂ 'ਤੇ 10 ਚੌਕੇ ਤੇ 3 ਛੱਕੇ ਲਗਾਏ। ਖਵਾਜਾ ਤੇ ਮੈਕਸਵੇਲ (47) ਦੇ 'ਚ ਤੀਸਰੇ ਵਿਕੇਟ ਲਈ 46 ਦੌੜਾਂ ਦੀ ਸਾਂਝਦਾਰੀ ਹੋਈ। ਖਵਾਜਾ ਨੂੰ ਮੋਹੰਮਦ ਸ਼ਮੀ ਨੇ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਨੂੰ ਬੁਮਰਾਹ ਨੇ ਆਊਟ ਕੀਤਾ। 

ਇਸ ਤੋਂ ਪਹਿਲੇ ਵਨਡੇ 'ਚ ਆਪਣੇ ਕਰੀਅਰ ਦਾ ਪਹਿਲਾਂ ਸੈਕੜਾਂ ਲਗਾਉਣ ਵਾਲੇ ਬੱਲੇਬਾਜਾਂ ਦੀ ਸੂਚੀ ਇਸ ਤਰ੍ਹਾਂ ਹੈ।PunjabKesari 

ਖਵਾਜਾ ਨੇ ਕਿਹਾ .  .  .  .  .  
ਮੈਂ ਸੱਚ ਬੋਲਾਂ ਤਾਂ ਮੈਂ ਮੈਦਾਨ 'ਚ ਬੱਲੇਬਾਜੀ ਬਹੁਤ ਅੱਗੇ ਤੱਕ ਬਿਨਾਂ ਸੋਚੇ-ਸਮਝੇ ਬੱਲੇਬਾਜੀ ਕਰ ਰਿਹਾ ਸੀ। ਕਪਤਾਨ ਫਿੰਚ ਨੇ ਅੱਜ ਲਾਜਵਾਬ ਪ੍ਰਦਰਸ਼ਨ ਕੀਤਾ। ਸਪਸ਼ਟ ਹੈ ਕਿ ਸਾਡਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ, ਅਸੀਂ 313 ਦੌੜਾਂ ਬਣਾਏ ਹੈ। ਪਰ ਹੁਣ ਸਾਨੂੰ ਚੰਗੀ ਗੇਂਦਬਾਜੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਸਕੋਰ ਦਾ ਬਚਾਅ ਕਰੀਏ। ਗੇਂਦ ਦੇ ਨਾਲ ਚੰਗੀ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਤੇ ਨਾਲ ਹੀ ਰਾਂਚੀ ਦੀ ਆਊਟਫੀਲਡ ਕਾਫ਼ੀ ਤੇਜ਼ ਹੈ। 

ਖਵਾਜਾ ਦਾ ਹੁਣ ਤੱਕ ਦਾ ਪ੍ਰਦਰਸ਼ਨPunjabKesari


Related News