ਤਰਨਤਾਰਨ ਚੋਣ ਨਤੀਜਿਆਂ ''ਤੇ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ

Friday, Nov 14, 2025 - 03:16 PM (IST)

ਤਰਨਤਾਰਨ ਚੋਣ ਨਤੀਜਿਆਂ ''ਤੇ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ

ਚੰਡੀਗੜ੍ਹ (ਵੈੱਬ ਡੈਸਕ): ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੂਜੇ ਨੰਬਰ 'ਤੇ ਰਹੇ ਹਨ। ਹਾਲਾਂਕਿ ਸ਼ੁਰੂਆਤੀ ਰੁਝਾਨਾਂ ਵਿਚ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਸਨ ਤੇ ਪਹਿਲੇ ਤਿੰਨ ਰਾਊਂਡਾਂ ਦੀ ਗਿਣਤੀ ਤਕ ਉਹ ਲੀਡ ਹਾਸਲ ਕਰਨ ਵਿਚ ਕਾਮਯਾਬ ਰਹੇ। ਚੌਥੇ ਰਾਊਂਡ ਤੋਂ ਬਾਜ਼ੀ ਪਲਟ ਗਈ ਤੇ 'ਆਪ' ਉਮੀਦਵਾਰ ਨੇ 179 ਚੋਣਾਂ ਦੀ ਲੀਡ ਹਾਸਲ ਕਰ ਲਈ ਤੇ ਫ਼ਿਰ ਇਹ ਹੌਲ਼ੀ-ਹੌਲ਼ੀ ਕਰ ਕੇ ਵੱਧਦੀ ਹੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਨਤੀਜਿਆਂ ਨੂੰ ਪਾਰਟੀ ਦੀ 'ਨੈਤਿਕ ਫ਼ਤਿਹ' ਕਰਾਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਤਰਨਤਾਰਨ ਜ਼ਿਮਨੀ ਚੋਣ : ਪੰਥਕ ਸੀਟ 'ਤੇ ਆਏ ਹੈਰਾਨੀਜਨਕ ਨਤੀਜੇ, ਇੰਝ ਵਿਗੜੀ ਸਾਰੀ ਖੇਡ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਤਰਨਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਤੇ ਮੁਬਾਰਕਬਾਦ ਵੀ ਦਿੰਦੇ ਹਨ ਕਿ ਉਨ੍ਹਾਂ ਨੇ ਬੇਮਿਸਾਲ ਜੁਰਅਤ ਨਾਲ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਸ ਦੀ ਬੁਰਛਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਖ਼ਾਲਸਾ ਪੰਥ ਤੇ ਪੰਜਾਬ ਤਰਨਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿ ਉਨ੍ਹਾਂ ਨੇ ਬੇਮਿਸਾਲ ਰਿਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ। 

 ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 1,20,00,000 ਰੁਪਏ ਦੀ ਵੱਡੀ ਠੱਗੀ! ਜਾਣੋ ਪੂਰਾ ਮਾਮਲਾ

ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਤੇ ਲੀਡਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਅਫ਼ਸਰਸ਼ਾਹੀ ਤੇ ਪੰਜਾਬ ਪੁਲਸ ਦੀ ਤਾਕਤ ਦੀ ਅੰਨ੍ਹੇ ਦੁਰਵਰਤੋਂ ਵਿਰੁੱਧ ਡਟ ਕੇ ਪਾਰਟੀ, ਪੰਥ ਅਤੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿਡਰ ਹੋ ਕੇ ਤੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਤਰਨਤਾਰਨ ਸਾਹਿਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇਕ ਬੇਮਿਸਾਲ ਨੈਤਿਕ ਫ਼ਤਿਹ ਹੋ ਨਿੱਬੜਿਆ ਹੈ।

 


author

Anmol Tagra

Content Editor

Related News