ਪੰਜਾਬ ਪੁਲਸ ਨੇ ਟਰਾਲੀ ਦਾ ਕੱਟ''ਤਾ 42 ਹਜ਼ਾਰ ਦਾ ਚਲਾਨ
Monday, Nov 24, 2025 - 06:15 PM (IST)
ਬਟਾਲਾ (ਗੁਰਪ੍ਰੀਤ) – ਬਟਾਲਾ ਦੇ ਟ੍ਰੈਫਿਕ ਪੁਲਸ ਇੰਚਾਰਜ ਆਪਣੇ ਕੰਮ ਅਤੇ ਸਖ਼ਤੀ ਕਾਰਨ ਹਮੇਸ਼ਾਂ ਚਰਚਾ ਵਿਚ ਰਹਿੰਦੇ ਹਨ। ਅੱਜ ਵੀ ਸ਼ਹਿਰ ਅੰਦਰ ਟ੍ਰੈਕਟਰ-ਟਰਾਲੀ 'ਤੇ ਲੱਦੀਆਂ ਇੱਟਾਂ ਨਾਲ ਦਾਖਲ ਹੋਏ ਇਕ ਡਰਾਈਵਰ ਨੂੰ ਘੇਰ ਕੇ ਉਸ ਦਾ ਭਾਰੀ ਚਲਾਨ ਕੱਟਿਆ ਗਿਆ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਕਮੇਰਸ਼ੀਅਲ ਵਾਹਨਾਂ ਦੀ ਐਂਟਰੀ ਲਈ ਨਿਸ਼ਚਿਤ ਸਮਾਂ ਤਹਿ ਹੈ, ਪਰ ਇਹ ਟ੍ਰੈਕਟਰ ਉਸ ਸਮੇਂ ਦੀ ਸੀਮਾ ਨੂੰ ਤੋੜਦੇ ਹੋਏ ਸ਼ਹਿਰ ਵਿੱਚ ਦਾਖਲ ਹੋਇਆ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ 'ਚ ਬਦਮਾਸ਼ ਢੇਰ
ਉਨ੍ਹਾਂ ਕਿਹਾ ਕਿ ਕੁਝ ਰਾਹਗੀਰਾਂ ਵੱਲੋਂ ਇਸ ਟ੍ਰੈਕਟਰ ਦੀ ਤਸਵੀਰ ਖਿੱਚਕੇ ਉਨ੍ਹਾਂ ਤੱਕ ਭੇਜੀ ਗਈ, ਜਿਸ ਤੋਂ ਬਾਅਦ ਟ੍ਰੈਕਟਰ ਨੂੰ ਕਾਬੂ ਕੀਤਾ ਅਤੇ 42 ਹਜ਼ਾਰ ਦਾ ਚਲਾਨ ਕੱਟ ਦਿੱਤਾ। ਡਰਾਈਵਰ ਨੇ ਦੱਸਿਆ ਕਿ ਉਹ ਦੀਨਾਨਗਰ ਤੋਂ ਆਇਆ ਸੀ, ਪਰ ਕਾਨੂੰਨੀ ਤੌਰ 'ਤੇ ਟ੍ਰੈਕਟਰ-ਟਰਾਲੀ 'ਤੇ ਇੱਟਾਂ ਦੀ ਸਪਲਾਈ ਕਰਨ ਦੀ ਮਨਾਹੀ ਹੈ। ਇਸ ਤੋਂ ਇਲਾਵਾ, ਵਾਹਨ 'ਤੇ ਸਾਮਾਨ ਵੀ ਨਿਯਮਾਂ ਤੋਂ ਵੱਧ ਲੱਦਾ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਦਸੰਬਰ ਦੀ ਸ਼ੁਰੂਆਤ 'ਚ...
ਇੰਚਾਰਜ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਨਿਯਮਾਂ ਮੁਤਾਬਕ ਇਸ ਡਰਾਈਵਰ ਦਾ ਚਲਾਨ ਕੱਟਿਆ ਗਿਆ ਹੈ, ਜਿਸ ਦੀ ਰਕਮ ਲਗਭਗ 42 ਹਜ਼ਾਰ ਰੁਪਏ ਬਣਦੀ ਹੈ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇ ਲੋਕ ਸੁਧਾਰ ਨਹੀਂ ਲਿਆਉਂਦੇ ਅਤੇ ਟ੍ਰੈਫਿਕ ਨਿਯਮ ਤੋੜਦੇ ਰਹਿੰਦੇ ਹਨ ਤਾਂ ਅਗਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
