ਖਾਲੀ ਸਟੇਡੀਅਮ ''ਚ IPL ਫਨ ਖੇਡ ਲਈ ਫਾਇਦੇਮੰਦ : CEO ਮਲਹੋਤਰਾ

Thursday, Jul 09, 2020 - 09:51 PM (IST)

ਖਾਲੀ ਸਟੇਡੀਅਮ ''ਚ IPL ਫਨ ਖੇਡ ਲਈ ਫਾਇਦੇਮੰਦ : CEO ਮਲਹੋਤਰਾ

ਨਵੀਂ ਦਿੱਲੀ– ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਧੀਰਜ ਮਲਹੋਤਰਾ ਨੂੰ ਲੱਗਦਾ ਹੈ ਕਿ ਖਾਲੀ ਸਟੇਡੀਅਮਾਂ ਵਿਚ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ ਫਨ ਖੇਡਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ, ਜਿਹੜੀਆਂ ਆਨਲਾਈਨ ਖੇਡਾਂ ਦੇ ਬਾਜ਼ਾਰ ਵਿਚ ਤੇਜ਼ੀ ਨਾਲ ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ ਤੇ ਜਿਨ੍ਹਾਂ ਨੇ ਪਿਛਲੇ ਵਿੱਤੀ ਸਾਲ ਦੌਰਾਨ 750 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਦਾ ਭੁਗਤਾਨ ਕੀਤਾ ਹੈ। 

PunjabKesari
ਮਲਹੋਤਰਾ ਨੇ ਭਾਰਤੀ ਫੰਤਾਸੀ ਖੇਡ ਖੇਡ ਮਹਾਸੰਘ (ਐੱਫ. ਆਈ. ਐੱਫ. ਐੱਸ.) ਵਲੋਂ ਆਯੋਜਿਤ ਪੈਨਲ ਚਰਚਾ ਦੇ ਦੌਰਾਨ ਕਿਹਾ ਕਿ ਫੰਤਾਸੀ ਖੇਡਾਂ ਦੇ ਲਈ ਇਹ (ਆਈ. ਪੀ. ਐੱਲ.)ਫਾਇਦੇਮੰਦ ਸਾਬਤ ਹੋ ਸਕਦਾ ਹੈ, ਜੇਕਰ ਲੋਕ ਸਰੀਰਿਕ ਰੂਪ ਨਾਲ ਸਟੇਡੀਅਮ 'ਚ ਹਾਜ਼ਰ ਨਹੀਂ ਹਨ। ਉਹ ਜਾਂ ਤਾਂ ਇਸ ਦਾ ਪ੍ਰਸਾਰਣ ਟੀ. ਵੀ. 'ਤੇ ਦੇਖਣਗੇ ਜਾਂ ਫਿਰ ਆਨਲਾਈਨ। ਇੱਥੇ ਤਕ ਕਿ ਜੋ ਖੇਡ ਨਹੀਂ ਦੇਖਦੇ, ਉਹ ਵੀ ਦਿਲਚਸਪੀ ਦਿਖਾਉਣਗੇ। ਆਈ. ਪੀ. ਐੱਲ. ਦੇ ਅਕਤੂਬਰ-ਨਵੰਬਰ ਦੀ ਵਿੰਡੋ ਵਿਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਨੂੰ ਕੋਵਿਡ-19 ਮਹਾਮਾਰੀ ਦੇ ਕਾਰਣ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਹੁਣ ਦਰਸ਼ਕਾਂ ਦੇ ਬਿਨਾਂ ਬੰਦ ਸਟੇਡੀਅਮ ਵਿਚ ਹੋਣ ਦੀ ਸੰਭਾਵਨਾ ਹੈ।


author

Gurdeep Singh

Content Editor

Related News