FIFA Women''s World Cup : ਅਮਰੀਕਾ ਸਵੀਡਨ ਤੋਂ ਸ਼ੂਟਆਊਟ ''ਚ ਹਾਰ ਕੇ ਬਾਹਰ

08/07/2023 4:40:18 PM

ਮੈਲਬੋਰਨ- ਸਵੀਡਨ ਨੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਦੋ ਵਾਰ ਦੀ ਸਾਬਕਾ ਚੈਂਪੀਅਨ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਮਹਿਲਾ ਵਿਸ਼ਵ ਕੱਪ ’ਚ ਚਾਰ ਵਾਰ ਦੀ ਚੈਂਪੀਅਨ ਅਮਰੀਕਾ ਦਾ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਟੀਮ ਪਹਿਲੀ ਵਾਰ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਤੋਂ ਅੱਗੇ ਵਧਣ ’ਚ ਅਸਫਲ ਰਹੀ ਹੈ।

ਨਿਯਮਤ ਸਮੇਂ ’ਚ ਮੁਕਾਬਲਾ ਗੋਲ ਰਹਿਤ ਬਰਾਬਰੀ ’ਤੇ ਛੁੱਟਣ ਤੋਂ ਬਾਅਦ 30 ਮਿੰਟ ਦੇ ਵਾਧੂ ਸਮੇਂ ’ਚ ਵੀ ਦੋਵੇਂ ਟੀਮਾਂ ਗੋਲ ਕਰਨ ’ਚ ਅਸਫਲ ਰਹੀਆਂ। ਇਸ ਵਿਸ਼ਵ ਕੱਪ ’ਚ ਇਹ ਪਹਿਲਾ ਮੁਕਾਬਲਾ ਹੈ ਜਿਹੜਾ ਵਾਧੂ ਸਮੇਂ ’ਚ ਖਿੱਚਿਆ ਗਿਆ। ਸਵੀਡਨ ਨੇ ਇਸ ਤੋਂ ਪਹਿਲਾਂ 2016 ਓਲੰਪਿਕ ਦੇ ਕੁਆਰਟਰ ਫਾਈਨਲ ’ਚ ਵੀ ਪੈਨਲਟੀ ਸ਼ੂਟਆਊਟ ’ਚ ਅਮਰੀਕਾ ਨੂੰ ਹਰਾਇਆ ਸੀ। ਪੈਨਲਟੀ ’ਚ 6 ਕੋਸ਼ਿਸ਼ਾਂ ਤੋਂ ਬਾਅਦ ਦੋਵੇਂ ਟੀਮਾਂ 4-4 ਦੀ ਬਰਾਬਰੀ ’ਤੇ ਸਨ।

ਅਮਰੀਕਾ ਦੀ ਕੈਲੀ ਓ ਹਾਰਾ ਇਸ ਤੋਂ ਬਾਅਦ ਗੋਲ ਕਰਨ ਤੋਂ ਖੁੰਝ ਗਈ ਜਦਕਿ ਲਿਨਾ ਹਰਟਿੰਗ ਨੇ ਗੋਲ ਕਰਕੇ ਸਵੀਡਨ ਨੂੰ ਕੁਆਰਟਰ ਫਾਈਨਲ ’ਚ ਪਹੁੰਚਾ ਦਿੱਤਾ। ਅਮਰੀਕਾ ਦੀ ਗੋਲਕੀਪਰ ਐਲਿਸਾ ਨੈਹਰ ਨੇ ਦਾਅਵਾ ਕੀਤਾ ਕਿ ਉਸ ਨੇ ਹਰਟਿੰਗ ਦੀ ਕੋਸ਼ਿਸ਼ ਨੂੰ ਬਚਾਅ ਲਿਆ ਸੀ ਪਰ ਰੈਫਰੀ ਨੇ ਇਸ ਨੂੰ ਲਾਈਨ ਦੇ ਅੰਦਰ ਕਰਾਰ  ਦਿੱਤਾ, ਜਿਸ ਤੋਂ ਬਾਅਦ ਸਵੀਡਨ ਦੇ ਸਮਰਥਕ ਸਟੇਡੀਅਮ ’ਚ ਜਸ਼ਨ ਮਨਾਉਣ ਲੱਗੇ। ਸਵੀਡਨ ਕੁਆਰਟਰ ਫਾਈਨਲ ’ਚ 2011 ਵਿਸ਼ਵ ਕੱਪ ਜੇਤੂ ਜਾਪਾਨ ਨਾਲ ਭਿੜੇਗਾ। ਜਾਪਾਨ ਨੇ ਸ਼ਨੀਵਾਰ ਰਾਤ ਨੂੰ ਨਾਰਵੇ ਨੂੰ 3-1 ਨਾਲ ਹਰਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News