ਉਨਤੀ ਨੂੰ ਮਹਿਲਾ ਸਿੰਗਲ ਦਾ ਖ਼ਿਤਾਬ, ਸੁਪਰ 100 ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣੀ
Sunday, Jan 30, 2022 - 03:21 PM (IST)
ਸਪੋਰਟਸ ਡੈਸਕ- ਨਾਬਾਲਗ ਉਨਤੀ ਹੁੱਡਾ ਨੇ ਐਤਵਾਰ ਨੂੰ ਇੱਥੇ ਸਮਿਤਾ ਤੋਸ਼੍ਰੀਵਾਲ ਨੂੰ ਸਿੱਧੇ ਗੇਮ 'ਚ ਹਰਾ ਕੇ 75 ਹਜ਼ਾਰ ਡਾਲਰ ਇਨਾਮੀ ਓਡੀਸ਼ਾ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤਿਆ। ਉਹ ਸੁਪਰ 100 ਟੂਰਨਾਮੈਂਟ ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣ ਗਈ ਹੈ। 14 ਸਾਲਾ ਉਨਤੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਫਾਈਨਲ 'ਚ 21-18, 21-11 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ
ਇਸ ਦਰਮਿਆਨ ਡਬਲਜ਼ ਫਾਈਨਲ 'ਚ ਭਾਰਤ ਦੇ ਐੱਮ. ਆਰ. ਅਰਜੁਨ ਤੇ ਤ੍ਰੀਸਾ ਜਾਲੀ ਨੂੰ ਸਚਿਨ ਡਾਇਸ ਤੇ ਥਿਲਿਨੀ ਹੇਂਡਾਦਾਹੇਵਾ ਦੀ ਸ਼੍ਰੀਲੰਕਾਈ ਜੋੜੀ ਤੋਂ 36 ਮਿੰਟ ਤਕ ਚਲੇ ਮੈਚ 'ਚ 16-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੈਮੀਫਾਈਨਲ 'ਚ ਇੰਡੀਅਨ ਓਪਨ ਦੀ ਫਾਈਨਲਿਸਟ ਮਾਲਵਿਕਾ ਬੰਸੋੜ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਉਨਤੀ ਨੇ ਤੋਸ਼੍ਰੀਵਾਲ ਖ਼ਿਲਾਫ਼ 35 ਮਿੰਟ 'ਚ ਜਿੱਤ ਦਰਜ ਕੀਤੀ।
ਤੋਸ਼੍ਰੀਵਾਲ ਨੇ ਵੀ ਸੈਮੀਫਾਈਨਲ 'ਚ ਅਸ਼ਮਿਤਾ ਚਾਹਿਲਾ ਨੂੰ 21-19, 10-21, 21-17 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਉਨਤੀ ਨੇ ਪਹਿਲੇ ਗੇਮ 'ਚ ਵਾਪਸੀ ਕਰਕੇ ਜਿੱਤ ਦਰਜ ਕੀਤੀ ਤੇ ਦੂਜੇ ਗੇਮ 'ਚ ਉਨ੍ਹਾਂ ਨੇ ਚੰਗੀ ਲੈਅ ਬਣਾਈ ਰੱਖੀ। ਉਨ੍ਹਾਂ ਦੇ ਹਮਲਾਵਰ ਰਵੱਈਏ ਦੇ ਸਾਹਮਣੇ ਤੋਸ਼੍ਰੀਵਾਲ ਦੀ ਇਕ ਨਹੀਂ ਚੱਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।