ਇਕ ਪੈਨੀ ਲਈ UFC ਸਟਾਰ ਫੇਲਿਸ ਨੂੰ ਮਹਿਲਾ ਪ੍ਰਸ਼ੰਸਕ ਨੇ ਕੁੱਟਿਆ

01/22/2020 2:38:34 AM

ਨਵੀਂ ਦਿੱਲੀ - ਲਾਸ ਵੇਗਾਸ 'ਚ ਜਦੋਂ ਯੂ. ਐੱਫ. ਸੀ. ਸਟਾਰ ਕਾਨਰ ਮੈਕਗ੍ਰੇਗਰ ਨੇ ਆਪਣੀ ਅਮਰੀਕੀ ਵਿਰੋਧੀ ਡੋਨਾਲਡ ਸੀਰੋਨ ਨੂੰ ਸਿਰਫ 40 ਸੈਕੰਡ ਵਿਚ ਹਰਾ ਦਿੱਤਾ ਤਾਂ ਉਥੇ ਹੀ ਦੂਜੇ ਪਾਸੇ ਮੈਚ ਦੇਖਣ ਆਈ ਯੂ. ਐੱਫ. ਸੀ. ਮਹਿਲਾ ਸਟਾਰ ਫੇਲਿਸ ਹੇਰਿਗ ਨੂੰ ਇਕ ਮਹਿਲਾ ਪ੍ਰਸ਼ੰਸਕ ਨੇ ਕੁੱਟ ਦਿੱਤਾ। ਦੱਸਿਆ ਗਿਆ ਕਿ ਮਹਿਲਾ ਪ੍ਰਸ਼ੰਸਕ ਦਾ ਫੇਲਿਸ ਨਾਲ ਇਕ ਪੈਨੀ (ਅਮਰੀਕੀ ਪੈਸੇ) ਨੂੰ ਲੈ ਕੇ ਵਿਵਾਦ ਹੋਇਆ ਸੀ। ਗੱਲਬਾਤ ਦੌਰਾਨ ਮਹਿਲਾ ਪ੍ਰਸ਼ੰਸਕ ਇੰਨਾ ਭੜਕ ਗਈ ਕਿ ਉਸ ਨੇ ਫੇਲਿਸ ਦੇ ਨੱਕ 'ਤੇ ਮੁੱਕਾ ਮਾਰ ਦਿੱਤਾ।

PunjabKesariPunjabKesari
ਫੇਲਿਸ ਨੇ ਬਾਅਦ ਵਿਚ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪ-ਬੀਤੀ ਸੁਣਾਉਂਦਿਆਂ ਕਿਹਾ ਕਿ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਮੈਂ ਬੇਗੁਨਾਹ ਹਾਂ। ਵੇਗਾਸ ਵਿਚ ਇਕ ਲੜਕੀ ਨੇ ਮੈਨੂੰ ਟ੍ਰੈਫਿਕ ਵਿਚਾਲੇ ਰੋਕ ਲਿਆ। ਮੈਂ ਹੈਰਾਨ ਸੀ। ਉਹ ਪੈਨੀ ਮੰਗ ਰਹੀ ਸੀ। ਮੈਂ ਉਸ ਨੂੰ ਮਨ੍ਹਾ ਕਰ ਦਿੱਤਾ ਤੇ ਉਹ ਵਿਵਾਦ ਕਰਨ ਲੱਗੀ। ਗੱਲਾਂ-ਗੱਲਾਂ ਵਿਚ ਉਸ ਨੇ ਮੇਰੇ ਚਿਹਰੇ 'ਤੇ ਪੰਚ ਜੜ ਦਿੱਤਾ, ਜਿਸ ਨਾਲ ਮੇਰੇ ਮੂੰਹ 'ਚੋਂ ਖੂਨ ਵਗਣ ਲੱਗ ਪਿਆ। ਫੇਲਿਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਕਦੇ ਅਜਿਹਾ ਆਪਣਾ ਖੂਨ ਵਗਦਾ ਨਹੀਂ ਦੇਖਿਆ ਸੀ। ਉਸ ਦੇ ਵਾਰ ਕਾਰਣ ਮੈਂ ਬੇਹੱਦ ਹੈਰਾਨ ਹੋ ਗਈ।

 
 
 
 
 
 
 
 
 
 
 
 
 
 
 
 

A post shared by Felice Herrig (@feliceherrig) on Jan 19, 2020 at 12:49am PST


ਫੇਲਿਸ ਨੇ ਕਿਹਾ ਕਿ ਮੈਂ ਉਥੇ ਖੜ੍ਹੀ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਵੇਗਾਸ ਪੁਲਸ ਆ ਕੇ ਉਸ ਨੂੰ ਬਚਾਏਗੀ। ਮੈਂ ਮੌਕੇ 'ਤੇ ਬਹੁਤ ਹਿੰਸਕ ਨਹੀਂ ਹੋਣਾ ਚਾਹੁੰਦੀ ਸੀ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਪਰ ਮੈਂ ਜਾਣਦੀ ਸੀ ਕਿ ਮੈਂ ਮੁਸ਼ਕਿਲ ਵਿਚ ਪੈ ਜਾਂਵਾਗੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਗੋਡੇ ਦਾ ਨੁਕਸਾਨ ਕਰੇ, ਇਸ ਲਈ ਸਥਿਤੀ ਨੂੰ ਸ਼ਾਂਤ ਰੱਖਣ ਲਈ ਮੈਂ ਸ਼ਾਂਤ ਰਹਿਣਾ ਹੀ ਬਿਹਤਰ ਸਮਝਿਆ। ਹਾਲਾਂਕਿ ਇਸ ਦੌਰਾਨ ਮੈਂ ਵੀ ਉਸ ਨੂੰ ਕੁਝ ਪੰਚ ਮਾਰੇ। ਉਹ ਥੋੜ੍ਹਾ ਭੱਜਦੀ ਹੋਈ ਵੀ ਨਜ਼ਰ ਆਈ ਸੀ। ਜ਼ਿਕਰਯੋਗ ਹੈ ਕਿ ਫੇਲਿਸ ਲਾਸ ਵੇਗਾਸ ਵਿਚ ਕਾਨਰ ਮੈਕਗ੍ਰੇਗਰ ਤੇ ਡੋਨਾਲਡ ਸੀਰੋਨ ਦਾ ਮੈਚ ਦੇਖਣ ਲਈ ਆਈ ਸੀ।

PunjabKesariPunjabKesari


Gurdeep Singh

Content Editor

Related News