ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! ''ਐਮ ਸਟਾਰ'' ਐਪ ਬਣੀ ਵੱਡੀ ਮੁਸੀਬਤ

Saturday, Apr 11, 2026 - 12:57 PM (IST)

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! ''ਐਮ ਸਟਾਰ'' ਐਪ ਬਣੀ ਵੱਡੀ ਮੁਸੀਬਤ

ਸੁਲਤਾਨਪੁਰ ਲੋਧੀ (ਧੀਰ)- ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਲਾਗੂ ਕੀਤੀ ਗਈ 'ਐਮ ਸਟਾਰ ਈ-ਪੰਜਾਬ' ਆਨਲਾਈਨ ਹਾਜ਼ਰੀ ਪ੍ਰਣਾਲੀ ਅਧਿਆਪਕਾਂ ਲਈ ਵੱਡੀ ਮਾਨਸਿਕ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਅਧਿਆਪਕ ਆਗੂਆਂ ਅਨੁਸਾਰ ਇਸ ਪ੍ਰਣਾਲੀ ਦੀਆਂ ਤਕਨੀਕੀ ਖ਼ਾਮੀਆਂ ਕਾਰਨ ਜਿੱਥੇ ਅਧਿਆਪਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ, ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ

ਤਕਨੀਕੀ ਖ਼ਾਮੀਆਂ ਤੇ ਨੈੱਟਵਰਕ ਦੀ ਸਮੱਸਿਆ
ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ, ਜੀ. ਟੀ. ਯੂ. ਦੇ ਸੁਖਚੈਨ ਸਿੰਘ ਬੱਧਣ, ਦੀਪਕ ਕਾਲੀਆ, ਮਹਿੰਦਰ ਪਾਲ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਐਪ ਦਾ ਸਰਵਰ ਅਕਸਰ ਬਿਜ਼ੀ ਰਹਿੰਦਾ ਹੈ। ਸੂਬੇ ਭਰ ਦੇ ਅਧਿਆਪਕਾਂ ਵੱਲੋਂ ਇਕੋ ਸਮੇਂ ਹਾਜ਼ਰੀ ਲਗਾਉਣ ਕਾਰਨ ਐਪ ਚੱਲਣੀ ਬੰਦ ਹੋ ਜਾਂਦੀ ਹੈ। ਕਈ ਵਾਰ ਸਮੇਂ ਸਿਰ ਹਾਜ਼ਰੀ ਲਗਾਉਣ ਦੇ ਬਾਵਜੂਦ ਐਪ ਅਧਿਆਪਕਾਂ ਨੂੰ ਆਪਣੇ-ਆਪ ਗ਼ੈਰ-ਹਾਜ਼ਰ ਵਿਖਾਉਣ ਲੱਗਦੀ ਹੈ। ਪੇਂਡੂ ਖੇਤਰਾਂ ਵਿਚ ਇੰਟਰਨੈੱਟ ਦੀ ਹੋਲੀ ਗਤੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ।

ਅਧਿਆਪਕ ਬਣੇ ਡਾਟਾ ਐਂਟਰੀ ਆਪ੍ਰੇਟਰ
ਆਗੂਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਵੱਖ-ਵੱਖ ਐਪਸ ਜਿਵੇਂ ਦੀਕਸ਼ਾ, ਆਈ. ਐੱਚ. ਆਰ. ਐੱਮ. ਐੱਸ, ਪੰਜਾਬ ਐਜੂਕੇਅਰ ਅਤੇ ਰੋਜ਼ਾਨਾ ਗੂਗਲ ਸ਼ੀਟਾਂ ਭਰਨ ਦੇ ਹੁਕਮਾਂ ਨੇ ਅਧਿਆਪਕਾਂ ਨੂੰ ਸਿਰਫ਼ ਡਾਟਾ ਐਂਟਰੀ ਆਪ੍ਰੇਟਰ ਬਣਾ ਕੇ ਰੱਖ ਦਿੱਤਾ ਹੈ। ਅਧਿਆਪਕਾਂ ਦਾ ਜ਼ਿਆਦਾਤਰ ਸਮਾਂ ਮੋਬਾਈਲ ਜਾਂ ਕੰਪਿਊਟਰ ਸਕ੍ਰੀਨ ਸਾਹਮਣੇ ਬੀਤ ਰਿਹਾ ਹੈ, ਜਿਸ ਕਾਰਨ ਉਹ ਜਮਾਤਾਂ ਵਿਚ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਨਵੇਂ ਪੋਰਟਲ ਨੇ ਵਧਾਈਆਂ ਮੁਸ਼ਕਿਲਾਂ
ਅਧਿਆਪਕਾਂ ਅਨੁਸਾਰ ਪਹਿਲਾਂ ਤੋਂ ਚੱਲ ਰਹੇ ਈ-ਪੰਜਾਬ ਪੋਰਟਲ ’ਤੇ ਉਹ ਕੰਮ ਕਰਨ ਦੇ ਆਦੀ ਹੋ ਚੁੱਕੇ ਸਨ ਪਰ ਨਵਾਂ ਪੋਰਟਲ ਅਤਿ ਗੁੰਝਲਦਾਰ ਹੈ। ਨਵੇਂ ਪੋਰਟਲ ’ਤੇ ਵਿਦਿਆਰਥੀਆਂ ਦੇ ਦਾਖ਼ਲਾ ਨੰਬਰ ਬਦਲ ਜਾਣ ਕਾਰਨ ਅਤੇ ਸਿਸਟਮ ਦੀ ਹੋਲੀ ਗਤੀ ਕਾਰਨ ਪਹਿਲੀ, ਛੇਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਨਵੇਂ ਦਾਖ਼ਲਿਆਂ ਦਾ ਇੰਦਰਾਜ਼ ਕਰਨ ਵਿਚ ਭਾਰੀ ਦਿੱਕਤ ਆ ਰਹੀ ਹੈ। ਅਧਿਆਪਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਕਨੀਕੀ ਖ਼ਾਮੀਆਂ ਦੂਰ ਕੀਤੀਆਂ ਜਾਣ ਤਾਂ ਜੋ ਪੜ੍ਹਾਈ ਦਾ ਮਾਹੌਲ ਬਰਕਰਾਰ ਰਹਿ ਸਕੇ।

ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News