ਤੁਰਕੀਯੇ ਨੇ ਇਸਰਾਈਲ ਫੁੱਟਬਾਲਰ ’ਤੇ ਨਫਰਤ ਫੈਲਾਉਣ ਦਾ ਦੋਸ਼ ਲਗਾਇਆ

Tuesday, Jan 16, 2024 - 10:54 AM (IST)

ਅੰਕਾਰਾ–ਤੁਰਕੀਯੇ ਨੇ ਹੰਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੇ ਪ੍ਰਤੀ ਇਕ ਚੋਟੀ ਦੇ ਫੁੱਟਬਾਲ ਲੀਗ ਮੈਚ ਦੌਰਾਨ ਇਕਜੁਟਤਾ ਦਿਖਾਉਣ ਵਾਲੇ ਇਸਰਾਇਲੀ ਫੁੱਟਬਾਲ ਖਿਡਾਰੀ ਸਾਗਿਵ ਜੇਹੇਕੇਲ ’ਤੇ ਨਫਰਤ ਭੜਕਾਉਣ ਦਾ ਦੋਸ਼ ਲਗਾਇਆ ਹੈ। ਉਸ ਨੂੰ ਸੁਣਵਾਈ ਪੂਰੀ ਹੋਣ ਤਕ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਅੰਤਾਲਯਾਸਪੋਰ ਟੀਮ ਦੇ ਇਸ ਖਿਡਾਰੀ ਨੂੰ ਐਤਵਾਰ ਦੀ ਰਾਤ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ। ਉਸਨੇ ਮੈਚ ਦੌਰਾਨ ਆਪਣੀ ਬਾਂਹ ’ਤੇ ਪੱਟੀ ਬੰਨ੍ਹ ਰੱਖੀ ਸੀ, ਜਿਸ ’ਤੇ ਲਿਖਿਆ ਸੀ, ‘‘100 ਡੇਜ਼ 7.10’’।

ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਉਸਦਾ ਇਸ਼ਾਰਾ 7 ਅਕਤੂਬਰ ਵੱਲ ਸੀ ਜਦੋਂ ਹੰਮਾਸ ਨੇ ਇਸਰਾਈਲ ’ਤੇ ਹਮਲਾ ਕਰਕੇ ਕਈ ਲੋਕਾਂ ਨੂੰ ਬੰਧਕ ਬਣਾਇਆ ਸੀ। ਇਸਰਾਈਲ ਦੇ ਇਸ ਖਿਡਾਰੀ ਨੇ ਪੁਲਸ ਨੂੰ ਕਿਹਾ ਕਿ ਉਹ ਸਿਰਫ ਇੰਨਾ ਚਾਹੁੰਦਾ ਸੀ ਕਿ ਜੰਗ ਖਤਮ ਹੋ ਜਾਵੇ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News