ਤਾਜ ਮਹਿਲ ''ਚ ਫੋਟੋਸ਼ੂਟ ਲਈ ਲਿਆਂਦੀ ਗਈ ਟਰਾਫੀ, ਖੇਡ ਪ੍ਰੇਮੀਆਂ ''ਚ ਸੈਲਫੀ ਲੈਣ ਲਈ ਲੱਗੀ ਭੀੜ

08/16/2023 4:45:26 PM

ਸਪੋਰਟਸ ਡੈਸਕ- ਆਈਸੀਸੀ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਖੇਡ ਪ੍ਰੇਮੀਆਂ 'ਚ ਉਤਸ਼ਾਹ ਸਿਖਰਾਂ 'ਤੇ ਹੈ। ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸਮਾਗਮ ਲਈ 50 ਤੋਂ ਵੀ ਘੱਟ ਦਿਨ ਬਾਕੀ ਹਨ। ਆਈਸੀਸੀ ਨੇ ਪ੍ਰਮੋਸ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕ੍ਰਿਕਟ ਵਿਸ਼ਵ ਕੱਪ ਟਰਾਫੀ ਨੂੰ ਬੁੱਧਵਾਰ ਸਵੇਰੇ ਤਾਜ ਮਹਿਲ ਲਿਆਂਦਾ ਗਿਆ। ਟਰਾਫੀ ਨੂੰ ਸ਼ੂਟਿੰਗ ਲਈ ਰੱਖ ਦਿੱਤਾ। ਉਤਸ਼ਾਹ ਨਾਲ ਭਰੇ ਕ੍ਰਿਕਟ ਪ੍ਰੇਮੀਆਂ 'ਚ ਟਰਾਫੀ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਲਾਈਨ ਲੱਗ ਗਈ। ਮੌਕੇ 'ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਭੀੜ ਨੂੰ ਕਾਬੂ ਕਰਨ 'ਚ ਪਸੀਨੇ  ਛੁੱਟ ਗਏ।

ਇਹ ਵੀ ਪੜ੍ਹੋ- ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
ਤਾਜ ਮਹਿਲ ਲਿਆਂਦੀ ਗਈ ਕ੍ਰਿਕਟ ਵਿਸ਼ਵ ਕੱਪ ਦੀ ਟਰਾਫੀ
ਖੇਡ ਪ੍ਰੇਮੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਦੂਰੋਂ ਹੀ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ। ਆਈਸੀਸੀ ਨੇ ਤਾਜ ਮਹਿਲ 'ਤੇ ਟਰਾਫੀ ਦੀ ਤਸਵੀਰ ਅਤੇ ਵੀਡੀਓ ਸ਼ੂਟਿੰਗ ਲਈ ਭਾਰਤੀ ਪੁਰਾਤੱਤਵ ਸਰਵੇਖਣ ਤੋਂ ਇਜਾਜ਼ਤ ਮੰਗੀ ਸੀ। ਭਾਰਤ 'ਚ 12 ਸਾਲਾਂ ਦੇ ਵਕਫ਼ੇ ਤੋਂ ਬਾਅਦ ਕਰਵਾਏ ਜਾ ਰਹੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਖੇਡ ਪ੍ਰੇਮੀ ਕਾਫ਼ੀ ਉਤਸ਼ਾਹਿਤ ਹਨ। ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ 'ਚ 48 ਵਨਡੇ ਖੇਡੇ ਜਾਣੇ ਹਨ। ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
ਭੀੜ ਨੂੰ ਕਾਬੂ ਕਰਨ 'ਚ ਸੁਰੱਖਿਆ ਮੁਲਾਜ਼ਮਾਂ ਦੇ ਛੁੱਟੇ ਪਸੀਨੇ
ਭਾਰਤੀ ਟੀਮ ਵਿਸ਼ਵ ਕੱਪ ਦੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਮੈਚ ਨਾਲ ਕਰੇਗੀ। ਚੇਨਈ ਦੇ ਚੇਪੌਕ ਸਟੇਡੀਅਮ 'ਚ ਦੋਵੇਂ ਦੇਸ਼ਾਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। 29 ਅਕਤੂਬਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ 'ਚ ਮੈਚ ਖੇਡਿਆ ਜਾਣਾ ਸੀ। ਦੱਸ ਦੇਈਏ ਕਿ ਟਰਾਫੀ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਲਿਜਾਇਆ ਜਾ ਰਿਹਾ ਹੈ। ਇਸ ਕੜੀ 'ਚ ਵਿਸ਼ਵ ਕੱਪ ਟਰਾਫੀ ਨੂੰ ਪ੍ਰਮੋਸ਼ਨ ਲਈ ਬੁੱਧਵਾਰ ਸਵੇਰੇ ਆਗਰਾ ਲਿਆਂਦਾ ਗਿਆ। ਕਰੀਬ ਇਕ ਘੰਟੇ ਤੱਕ ਟਰਾਫੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੂਟ ਕੀਤੀਆਂ ਗਈਆਂ। ਤਾਜ ਮਹਿਲ ਦੇਖਣ ਆਏ ਸੈਲਾਨੀ ਵੀ ਕ੍ਰਿਕਟ ਵਿਸ਼ਵ ਕੱਪ ਦੀ ਟਰਾਫੀ ਨੂੰ ਆਪਣੇ ਵਿਚਕਾਰ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਯਾਦਗਾਰੀ ਪਲਾਂ ਨੂੰ ਵੀ ਆਪਣੇ ਮੋਬਾਈਲ ਕੈਮਰੇ 'ਚ ਕੈਦ ਕੀਤਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News