ਪ੍ਰਿਥਵੀਰਾਜ ਸ਼ਾਟਗਨ ਵਰਲਡ ਕੱਪ ''ਚ ਛੇਵੇਂ ਸਥਾਨ ''ਤੇ ਪੁੱਜੇ

08/16/2019 11:32:59 AM

ਸਪੋਰਟਸ ਡੈਸਕ— ਭਾਰਤੀ ਨਿਸ਼ਾਨੇਬਾਜ਼ ਪ੍ਰਿਥਵੀਰਾਜ ਟੋਂਡਾਈਮਾਨ ਨੇ ਫਿਨਲੈਂਡ ਦੇ ਲਾਹਿਤੀ 'ਚ ਚੱਲ ਰਹੇ ਆਈ. ਐਸ. ਐੱਸ. ਐੱਫ ਵਰਲਡ ਕੱਪ ਸ਼ਾਟਗਨ ਚੌਥੇ ਤੇ ਆਖਰੀ ਪੜਾਅ ਦੇ ਟੂਰਨਾਮੈਂਟ 'ਚ ਵੀਰਵਾਰ ਨੂੰ ਪੁਰਸ਼ ਟਰੈਪ ਮੁਕਾਬਲੇ 'ਚ ਕੁਆਲੀਫਾਇਰ ਦੇ ਪਹਿਲੇ ਦਿਨ 47 ਦਾ ਸਕੋਰ ਕੀਤਾ ਤੇ ਉਹ ਛੇਵੇਂ ਸਥਾਨ ਤੋਂ ਬਾਅਦ ਸਭ ਤੋਂ ਬਿਹਤਰੀਨ ਭਾਰਤੀ ਹਨ। ਮੁਕਾਬਲੇ 'ਚ ਅਗਲੇ ਇਕ ਹਫ਼ਤੇ 'ਚ ਪੰਜ ਫਾਈਨਲ ਹੋਣਗੇ ਜਿਸ 'ਚ 2020 'ਚ ਹੋਣ ਵਾਲੇ ਟੋਕੀਓ ਓਲੰਪਿਕ ਲਈ ਅੱਠ ਕੋਟਾ ਸਥਾਨ ਦਾਅ 'ਤੇ ਹੋਣਗੇ।PunjabKesari

ਪ੍ਰਿਥਵੀਰਾਜ਼ ਦੇ 22 ਤੇ 25 ਦੇ ਰਾਊਂਡ ਰਹੇ। ਇਸ ਮੁਕਾਬਲੇ 'ਚ ਤਿੰਨ ਕੁਲੀਫਾਇੰਗ ਰਾਊਂਡ ਹੋਣਗੇ ਅਤੇ ਫਾਈਨਲ ਸ਼ਨੀਵਾਰ ਨੂੰ ਹੋਵੇਗਾ। ਕੀਨਨ ਚੇਂਨਈ 45 ਦੇ ਸਕੋਰ ਨਾਲ 43ਵੇਂ ਸਥਾਨ 'ਤੇ ਹਨ ਜਦੋਂ ਕਿ ਮਾਨਵਜੀਤ ਸਿੰਘ  ਸੰਧੂ ਮੁਕਾਬਲੇ ਨੂੰ ਪੂਰਾ ਨਹੀਂ ਕਰ ਸਕੇ। ਮਾਲਟੇ ਦੇ ਵਿਲੀਅਮ ਚੇਟਕਟੀ 48 ਦੇ ਸਕੋਰ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।


Related News