ਧਾਕੜ ਟਾਮਸ ਬੇਰਦਿਚ ਨੇ ਲਿਆ ਟੈਨਿਸ ਤੋਂ ਲਿਆ ਸੰਨਿਆਸ

11/17/2019 5:25:06 PM

ਲੰਡਨ— ਚੈੱਕ ਗਣਰਾਜ ਦੇ ਟਾਮਸ ਬੇਰਦਿਚ ਨੇ ਸਾਲ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏ. ਟੀ. ਪੀ. ਫਾਈਨਲਸ 'ਚ ਆਪਣੇ 17 ਸਾਲ ਦੇ ਸੁਨਹਿਰੇ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵਿਸ਼ਵ ਦੇ 103ਵੀਂ ਰੈਂਕਿੰਗ ਦੇ ਖਿਡਾਰੀ ਨੇ ਕਰੀਅਰ 'ਚ 13 ਖਿਤਾਬ ਜਿੱਤੇ ਅਤੇ ਸਾਲ 2015 'ਚ ਆਪਣੇ ਕਰੀਅਰ ਦੀ ਚੋਟੀ ਦੀ ਚੌਥੀ ਰੈਂਕਿੰਗ 'ਤੇ ਪਹੁੰਚੇ ਸਨ। 34 ਸਾਲਾ ਟੈਨਿਸ ਖਿਡਾਰੀ ਜੁਲਾਈ 2010 ਤੋਂ ਅਕਤੂਬਰ 2016 ਤਕ ਵਿਸ਼ਵ ਦੇ ਚੋਟੀ ਦੇ 10 ਰੈਂਕਿੰਗ ਖਿਡਾਰੀਆਂ 'ਚ ਸ਼ਾਮਲ ਰਹੇ ਸਨ ਪਰ ਪਿਛਲੇ ਦੋ ਸੈਸ਼ਨਾਂ 'ਚ ਉਹ ਪਿੱਠ ਦੀ ਦਰਦ ਤੋਂ ਪੀੜਤ ਹਨ।

ਬੇਰਦਿਚ ਆਪਣੇ ਕਰੀਅਰ 'ਚ ਕਦੀ ਵੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੇ। ਉਹ ਸਾਲ 2010 'ਚ ਵਿੰਬਲਡਨ ਫਾਈਨਲਸ 'ਚ ਪਹੁੰਚੇ ਸਨ ਪਰ ਉਨ੍ਹਾਂ ਨੂੰ ਫਾਈਨਲ 'ਚ ਰਾਫੇਲ ਨਡਾਲ ਤੋਂ ਹਾਰ ਝਲਣੀ ਪਈ। ਸਾਲ 2012 ਅਤੇ 2013 'ਚ ਰਾਦੇਕ ਸਟੈਪਾਨੇਕ ਦੇ ਨਾਲ ਮਿਲ ਕੇ ਉਨ੍ਹਾਂ ਨੇ ਆਪਣੀ ਰਾਸ਼ਟਰੀ ਚੈੱਕ ਟੀਮ ਨੂੰ ਡੇਵਿਸ ਕੱਪ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਬੇਰਦਿਚ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਸਾਲ ਯੂ. ਐੱਸ. ਓਪਨ ਦੇ ਬਾਅਦ ਹੀ ਉਨ੍ਹਾਂ ਨੇ ਸੰਨਿਆਸ ਦਾ ਫੈਸਲਾ ਕੀਤਾ ਸੀ। ਟੈਨਿਸ ਕੋਰਟ ਨੂੰ ਅਲਵਿਦਾ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ, ''ਮੇਰੇ ਕਰੀਅਰ ਦਾ ਯਾਦਗਾਰ ਪਲ ਵਿੰਬਲਡਨ ਫਾਈਨਲ ਸੀ। ਮੈਂ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੂੰ ਹਰਾ ਕੇ ਵਿੰਬਲਡਨ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਪਰ ਨਡਾਲ ਤੋਂ ਜਿੱਤ ਨਾ ਸਕਿਆ। ਮੈਂ ਪੈਰਿਸ 'ਚ ਮਾਸਟਰਸ ਜਿੱਤਿਆ ਅਤੇ ਦੋ ਵਾਰ ਡੇਵਿਸ ਕੱਪ ਖਿਥਾਬ ਵੀ ਜਿੱਤਿਆ ਜੋ ਮੇਰੇ ਲਈ ਹਮੇਸ਼ਾ ਯਾਦਗਾਰ ਰਹੇਗਾ।''


Tarsem Singh

Content Editor

Related News