ਟੋਕੀਓ ਪੈਰਾਲੰਪਿਕ ’ਚ ਭਾਰਤ ਦੇ 10 ਪੈਰਾ ਨਿਸ਼ਾਨੇਬਾਜ਼ ਕੁਆਲੀਫ਼ਾਈ

Thursday, Jul 08, 2021 - 10:29 PM (IST)

ਟੋਕੀਓ ਪੈਰਾਲੰਪਿਕ ’ਚ ਭਾਰਤ ਦੇ 10 ਪੈਰਾ ਨਿਸ਼ਾਨੇਬਾਜ਼ ਕੁਆਲੀਫ਼ਾਈ

ਨਵੀਂ ਦਿੱਲੀ— ਭਾਰਤ ਦੇ 10 ਪੈਰਾ ਨਿਸ਼ਾਨੇਬਾਜ਼ਾਂ ਨੇ 24 ਅਗਸਤ ਤੋਂ ਟੋਕੀਓ ’ਚ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਹੈ ਜਿਸ ’ਚ ਦੋ ਮਹਿਲਾ ਨਿਸ਼ਾਨੇਬਾਜ਼ ਵੀ ਸ਼ਾਮਲ ਹਨ। ਨਿਸ਼ਾਨੇਬਾਜ਼ਾਂ ਦੀ ਚੋਣ ਸਿਲੈਕਸ਼ਨ ਕਮੇਟੀ ਦੀ ਬੈਠਕ ’ਚ ਕੀਤੀ ਗਈ। ਭਾਰਤੀ ਪੈਰਾਲੰਪਿਕ ਕਮੇਟੀ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਪਹਿਲੀ ਵਾਰ 10 ਨਿਸ਼ਾਨੇਬਾਜ਼ਾਂ ਨੇ ਕੁਆਲੀਫਾਇੰਗ ਮਿਆਰ ਹਾਸਲ ਕੀਤਾ। ਟੋਕੀਓ ਪੈਰਾਲੰਪਿਕ ਤੋਂ ਪਹਿਲਾਂ ਸਿਰਫ਼ ਇਕ ਨਿਸ਼ਾਨੇਬਾਜ਼ ਹੀ ਕੋਟਾ ਹਾਸਲ ਕਰ ਸਕਿਆ ਸੀ ਪਰ ਇਸ ਵਾਰ ਨਿਸ਼ਾਨੇਬਾਜਾਂ ਨੇ 10 ਕੋਟੇ ਹਾਸਲ ਕੀਤੇ ਹਨ। ਇਸ ’ਚ ਕਿਹਾ ਗਿਆ ਹੈ ਕਿ ਮਈ 2018 ਤੋਂ 5 ਜੁਲਾਈ 2021 ਤਕ ਵੱਖ-ਵਖ ਕੌਮਾਂਤਰੀ ਪ੍ਰਤੀਯੋਗਿਤਾਵਾਂ, ਰਾਸ਼ਟਰੀ ਚੈਂਪੀਅਨਸ਼ਿਪ ਤੇ ਚੋਣ ਟ੍ਰਾਇਲਸ ’ਚ ਪੈਰਾ ਨਿਸ਼ਾਨੇਬਾਜ਼ਾਂ ਦੇ ਸਕੋਰ ’ਤੇ ਗ਼ੌਰ ਕੀਤਾ ਗਿਆ।


author

Tarsem Singh

Content Editor

Related News