ਟੋਕੀਓ ਓਲੰਪਿਕ ਆਯੋਜਕਾਂ ਨੇ ਸ਼ੁਰੂ ਕੀਤਾ ਹਿੰਦੀ ਟਵਿਟਰ ਅਕਾਊਂਟ

02/20/2020 11:40:34 AM

ਸਪੋਰਟਸ ਡੈਸਕ— ਭਾਰਤ ਵਿਚ ਖੇਡ ਪ੍ਰਸ਼ੰਸਕਾਂ ਲਈ 2020 ਟੋਕੀਓ ਓਲੰਪਿਕ ਦੀ ਆਯੋਜਨ ਕਮੇਟੀ ਨੇ ਆਪਣਾ ਹਿੰਦੀ ਟਵਿਟਰ ਅਕਾਊਂਟ ਸ਼ੁਰੂ ਕੀਤਾ ਹੈ। ਟਵਿਟਰ ਅਕਾਊਂਟ '#ਟੋਕਿਓ 2020 ਭਾਰਤ ਲਈ ਸਿਰਫ @ਟੋਕਿਓ 2020 ਹੀ' ਸੋਮਵਾਰ ਨੂੰ ਸ਼ੁਰੂ ਕੀਤਾ ਗਿਆ ਜੋ ਭਾਰਤ ਵਿਚ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਟੋਕੀਓ 2020 ਦਾ ਅਧਿਕਾਰਤ ਅਕਾਊਂਟ ਹੈ। ਇਸ ਦੇ ਰਾਹੀਂ ਹਿੰਦੀ ਬੋਲਣ ਵਾਲੇ ਭਾਰਤੀ ਪ੍ਰਸ਼ੰਸਕਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਟੋਕੀਓ ਓਲੰਪਿਕ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤੱਕ ਕੀਤਾ ਜਾਵੇਗਾ।

ਹਿੰਦੀ ਭਾਸ਼ਾ 'ਚ ਸੰਦੇਸ਼ ਹਾਲਾਂਕਿ ਰੋਮਨ ਇੰਗਲਿਸ਼ ਸਕ੍ਰਿਪਟ 'ਚ ਹੀ ਦਿਖਾਈ ਦੇਣਗੇ। ਇਕ ਟਵੀਟ ਮੁਤਾਬਕ, ''ਅਸੀਂ ਸਪੈਨਿਸ਼, ਕੋਰੀਆਈ, ਹਿੰਦੀ ਅਤੇ ਫ੍ਰੈਂਚ 'ਚ ਨਵੇਂ  #ਟੋਕੀਓ2020 ਟਵਿਟਰ ਅਕਾਊਂਟ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਦੇ ਮੁਤਾਬਕ, ''#ਟੋਕੀਓ2020 'ਚ ਸਿਰਫ 158 ਦਿਨ ਬਾਕੀ ਹਨ। PunjabKesariਅਸੀਂ ਤੁਹਾਡੇ ਨਾਲ ਇਸ ਸਫਰ 'ਤੇ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਇਸ ਨਵੇਂ ਹਿੰਦੀ ਟਵਿਟਰ ਅਕਾਊਂਟ ਦੇ 400 ਤੋਂ ਜ਼ਿਆਦਾ ਫਾਲੋਅਰਸ ਹੋ ਚੱਕੇ ਹਨ। ਇਸ 'ਚ ਟਾਪ ਭਾਰਤੀ ਖਿਡਾਰੀ ਜਿਵੇਂ ਐੱਮ. ਸੀ. ਮੇਰੀਕਾਮ, ਅਭਿਨਵ ਬਿੰਦਰਾ, ਪੀ. ਵੀ. ਸਿੰਧੂ, ਲਿਏਂਡਰ ਪੇਸ,  ਮਹੇਸ਼ ਰਾਜਾ, ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਸਰਦਾਰ ਸਿੰਘ, ਗਗਨ ਨਾਰੰਗ, ਵਿਜੇਂਦਰ ਸਿੰਘ, ਹੀਨਾ ਸਿੱਧੂ, ਕਿਦਾਂਬੀ ਸ਼੍ਰੀਕਾਂਤ, ਦੀਪਾ ਕਰਮਾਕਰ, ਸਾਕਸ਼ੀ ਮਲਿਕ ਅਤੇ ਮਨੂੰ ਭਾਕਰ ਸ਼ਾਮਲ ਹਾਂ। PunjabKesari


Related News