ਜਦੋਂ  ਥਾਂਪਸਨ ਤੇ ਮਾਡਲ ਰਚਫੋਰਡ ਵਿਚਾਲੇ ਡੇਟਿੰਗ ਦੀ ਉਡੀ ਸੀ ਅਫਵਾਹ

05/11/2018 9:32:03 AM

ਜਲੰਧਰ—ਐੱਨ. ਬੀ. ਏ. ਵਿਚ ਗੋਲਡਨ ਸਟੇਟ ਵਾਰੀਅਰਸ ਵਲੋਂ ਖੇਡਦੇ ਅਮਰੀਕਾ ਦੇ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਕਲੇਅ ਥਾਂਪਸਨ ਦਾ ਕਦੇ ਮਸ਼ਹੂਰ ਮਾਡਲ ਅਬੀਗੈਲ ਰਚਫੋਰਡ ਨਾਲ ਨਾਂ ਜੁੜਿਆ ਸੀ। ਦਰਅਸਲ ਰਚਫੋਰਡ ਨੇ ਇਕ ਫੋਟੋ ਥਾਂਪਸਨ ਦੇ ਕੁੱਤੇ ਨਾਲ ਆਪਣੀ ਸੋਸ਼ਲ ਸਾਈਟਸ 'ਤੇ ਪਾਈ ਸੀ, ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਉਹ ਥਾਂਪਸਨ ਨੂੰ ਡੇਟ ਕਰ ਰਹੀ ਹੈ। ਰਚਫੋਰਡ ਨੇ ਫੋਟੋ ਨਾਲ ਕੈਪਸ਼ਨ ਵਿਚ ਲਿਖਿਆ ਸੀ, ''ਬੀਤੇ ਕੁਝ ਸਾਲਾਂ ਵਿਚ ਬੀਤੀ ਰਾਤ ਮੈਂ ਕੁਝ ਚੰਗੀ ਨੀਂਦ ਸੁੱਤੀ।''

ਕਿਉਂਕਿ ਰਚਫੋਰਡ ਥਾਂਪਸਨ ਦੇ ਕੁੱਤੇ ਨਾਲ ਉਸਦੇ ਘਰ ਵਿਚ ਸੀ, ਅਜਿਹੇ ਵਿਚ ਸਮਝਿਆ ਗਿਆ ਕਿ ਦੋਵੇਂ  ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਹਾਲਾਂਕਿ ਇਸ ਤੋਂ ਬਾਅਦ ਥਾਂਪਸਨ ਨੇ ਖੁਦ ਅੱਗੇ ਆ ਕੇ ਸਫਾਈ ਦਿੱਤੀ ਸੀ ਕਿ ਉਹ ਕਿਸੇ ਨੂੰ ਡੇਟ ਨਹੀਂ ਕਰ ਰਿਹਾ।  

ਥਾਂਪਸਨ ਨੇ ਇਸ ਦੇ ਸਬੂਤ ਦੇ ਤੌਰ 'ਤੇ ਇੰਸਟਾਗ੍ਰਾਮ ਅਕਾਊਂਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੋਵਾਂ ਨੇ ਕਦੇ ਵੀ ਇਕ-ਦੂਜੇ ਨੂੰ ਸੋਸ਼ਲ ਸਾਈਟ 'ਤੇ ਫਾਲੋਅ ਨਹੀਂ ਕੀਤਾ। ਅਜਿਹੇ ਵਿਚ ਡੇਟਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਚਫੋਰਡ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਬਾਅਦ ਵਿਚ ਦੋਵੇਂ ਕਦੇ ਇੱਕਠੇ ਨਹੀਂ ਦੇਖੇ ਗਏ। ਅਜਿਹੇ ਵਿਚ ਉਨ੍ਹਾਂ ਦੀਆਂ ਡੇਟਿੰਗ ਦੀਆਂ ਖਬਰਾਂ ਆਉਣੀਆਂ ਵੀ ਬੰਦ ਹੋ ਗਈਆਂ। 

 


Related News