ਸੰਜੇ ਦੱਤ ਨੇ ਖੱਟੜ ਖ਼ਿਲਾਫ਼ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ

04/09/2024 1:02:57 PM

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਸੰਜੇ ਦੱਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਇਕ ਬਿਆਨ ਜਾਰੀ ਕਰ ਕੇ ਆਪਣੇ ਰਾਜਨੀਤੀ ’ਚ ਆਉਣ ਦੀਆਂ ਖਬਰਾਂ ਨੂੰ ਸਿਰਫ ਅਫਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਵਿਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ। ਜੇਕਰ ਉਹ ਸਿਆਸਤ ਵਿਚ ਆਉਂਦੇ ਹਨ ਤਾਂ ਇਸ ਦਾ ਐਲਾਨ ਉਹ ਖੁਦ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਵਾਹਾਂ ’ਤੇ ਯਕੀਨ ਨਾ ਕਰਨ। 

ਇਹ ਖ਼ਬਰ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਦਿਖੀ ਕੰਗਨਾ ਰਣੌਤ ਦੀ ਅਮੀਰੀ, ਖ਼ਰੀਦੀ ਨਵੀਂ ਕਾਰ, ਕੀਮਤ ਜਾਣ ਖੁੱਲ੍ਹ ਜਾਣਗੀਆਂ ਅੱਖਾਂ

ਦਰਅਸਲ ਪਹਿਲਾਂ ਖਬਰ ਆਈ ਸੀ ਕਿ ਕਾਂਗਰਸ ਪਾਰਟੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਜਾ ਰਹੀ ਹੈ। ਪਾਰਟੀ ਹਾਈਕਮਾਂਡ ਨੇ ਸੰਜੇ ਦੱਤ ਦੇ ਨਾਂ ’ਤੇ ਸਹਿਮਤੀ ਜਤਾਈ ਹੈ। ਸੰਜੇ ਦੱਤ ਇਕ ਬਾਲੀਵੁੱਡ ਅਦਾਕਾਰ ਹੈ। ਉਨ੍ਹਾਂ ਦੇ ਪਿਤਾ ਸੁਨੀਲ ਦੱਤ ਮੁੰਬਈ ਤੋਂ ਸੰਸਦ ਮੈਂਬਰ ਅਤੇ ਮੰਤਰੀ ਰਹਿ ਚੁੱਕੇ ਹਨ, ਉਨ੍ਹਾਂ ਦੀ ਭੈਣ ਪ੍ਰਿਆ ਦੱਤ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। 

ਇਹ ਖ਼ਬਰ ਵੀ ਪੜ੍ਹੋ :  'ਬਿੱਗ ਬੌਸ 16' ਦੇ ਜੇਤੂ ਐੱਮ. ਸੀ. ਸਟੇਨ ਦਾ ਵੱਡਾ ਫ਼ੈਸਲਾ, ਰੈਪ ਦੀ ਦੁਨੀਆ ਤੋਂ ਲਿਆ ਸੰਨਿਆਸ

ਹੁਣ ਉਹ ਕਰਨਾਲ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਦਰਅਸਲ, ਸੰਜੇ ਦੱਤ ਦਾ ਹਰਿਆਣਾ ਨਾਲ ਖਾਸ ਸਬੰਧ ਹੈ। ਉਨ੍ਹਾਂ ਦਾ ਜੱਦੀ ਘਰ ਹਰਿਆਣਾ ਦੇ ਯਮੁਨਾਨਗਰ ਵਿਚ ਹੈ। ਸੰਜੇ ਦੱਤ ਨੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਖਬਰਾਂ ’ਤੇ ਰੋਕ ਲਗਾ ਦਿੱਤੀ ਹੈ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News