ਜਦੋਂ ਸ਼ਾਹਬਾਜ਼ ਤੇ ਮਰੀਅਮ ਨੂੰ ਉਤਾਰਨ ਲਈ ਇਸਲਾਮਾਬਾਦ ਦੀ ਬਜਾਏ ਲਾਹੌਰ ਵੱਲ ਮੁੜ ਪਿਆ ਜਹਾਜ਼ !
Wednesday, Apr 10, 2024 - 09:53 PM (IST)
ਇੰਟਰਨੈਸ਼ਨਲ ਡੈਸਕ-: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਇਕ ਉੱਚ ਪੱਧਰੀ ਵਫ਼ਦ ਨੂੰ ਸੋਮਵਾਰ ਨੂੰ ਸਾਊਦੀ ਅਰਬ ਤੋਂ ਵਾਪਸ ਇਸਲਾਮਾਬਾਦ ਲੈ ਕੇ ਆਉਣ ਵਾਲੀ ਪੀ.ਆਈ.ਏ. ਦੀ ਉਡਾਣ ਨੂੰ ਲਾਹੌਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ।
393 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਸ ਉਡਾਨ ਨੇ ਸੋਮਵਾਰ ਰਾਤ 10 ਵਜੇ ਇਸਲਾਮਾਬਾਦ ’ਚ ਉਤਰਨਾ ਸੀ ਪਰ ਇਸ ਨੂੰ ਅਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ । ਇਹ ਰਾਤ 9:25 ’ਤੇ ਇਥੇ ਲੈਂਡ ਹੋਈ। ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਵੀ.ਆਈ.ਪੀਜ਼ ਲਾਹੌਰ ’ਚ ਉਤਰੇ।
ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰਨ ਬਾਰੇ CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਲਗਭਗ 79 ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਉਡਾਨ ਆਖ਼ਿਰਕਾਰ ਇਸਲਾਮਾਬਾਦ ਲਈ ਰਵਾਨਾ ਹੋਈ ਅਤੇ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰਾਤ 10:30 ਦੀ ਬਜਾਏ 11:17 ਵਜੇ ਉਤਰੀ। ਪਿਛਲੇ ਮਹੀਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਸਾਊਦੀ ਅਰਬ ਗਏ ਸਨ।
ਦਿਲਚਸਪ ਗੱਲ ਇਹ ਹੈ ਕਿ ਇਹ ਘਟਨਾ ਪ੍ਰਧਾਨ ਮੰਤਰੀ ਸ਼ਰੀਫ਼ ਵੱਲੋਂ ਹਾਲ ਹੀ ਵਿਚ ਆਪਣੇ ਸਮਾਗਮਾਂ ਵਿਚ ਰੈੱਡ ਕਾਰਪੈੱਟ ਵਿਛਾਉਣ ’ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਬਾਅਦ ਹੋਈ ਹੈ। ਵੀ.ਆਈ.ਪੀ. ਸੱਭਿਆਚਾਰ ਨੂੰ ਖ਼ਤਮ ਕਰਨ ਅਤੇ ਲੋਕ ਸੇਵਾ ਦੇ ਖੇਤਰ ਵਿਚ ਨਿਮਰਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਕਾਫੀ ਸ਼ਲਾਘਾ ਮਿਲੀ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟੇ ਸਣੇ ਕੀਤਾ ਗਿਆ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e