ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੈਚ ਬੱਲੇਬਾਜ਼ੀ ਦਾ ਨਹੀਂ, ਛੱਕਿਆਂ ਦਾ ਮੁਕਾਬਲਾ ਸੀ : ਫਿੰਚ

Tuesday, Apr 16, 2024 - 09:51 PM (IST)

ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੈਚ ਬੱਲੇਬਾਜ਼ੀ ਦਾ ਨਹੀਂ, ਛੱਕਿਆਂ ਦਾ ਮੁਕਾਬਲਾ ਸੀ : ਫਿੰਚ

ਬੈਂਗਲੁਰੂ–ਆਸਟ੍ਰੇਲੀਆ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਪਣੇ ਆਈ. ਪੀ. ਐੱਲ. ਮੈਚ ਵਿਚ ਛੱਕਿਆਂ ਦੀ ਝੜੀ ਲਾ ਦਿੱਤੀ, ਜਿਸ ਨਾਲ ਬੱਲੇਬਾਜ਼ੀ ਲਈ ਬਹੁਤ ਵੱਧ ਜਗ੍ਹਾ ਨਹੀਂ ਬਚੀ ਸੀ ਤੇ ਮਾਇਨੇ ਇਹ ਰੱਖਦਾ ਸੀ ਕਿ ਸਭ ਤੋਂ ਵੱਧ ਛੱਕੇ ਕਿਸ ਨੇ ਲਾਏ। ਟ੍ਰੈਵਿਸ ਹੈੱਡ ਦੇ ਪਹਿਲੇ ਟੀ-20 ਸੈਂਕੜੇ ਤੇ ਹੈਨਰਿਕ ਕਲਾਸੇਨ ਦੀ 67 ਦੌੜਾਂ ਦੀ ਹਮਲਾਵਰ ਪਾਰੀ ਨਾਲ ਸਨਰਾਈਜ਼ਰਜ਼ ਨੇ 3 ਵਿਕਟਾਂ ’ਤੇ 287 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਨੇ 35 ਗੇਂਦਾਂ ’ਚ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਆਰ. ਸੀ. ਬੀ. ਮੈਚ ਹਾਰ ਗਈ। ਇਸ ਮੈਚ ਵਿਚ ਕੁਲ 38 ਛੱਕੇ ਲੱਗੇ।
ਫਿੰਚ ਨੇ ਕਿਹਾ,‘‘ਹੁਣ ਅਜਿਹਾ ਮੈਚ ਕਦੇ ਨਹੀਂ ਹੋਵੇਗਾ, ਜਿੱਥੇ ਤੁਸੀਂ ਬੱਲੇਬਾਜ਼ੀ ਦੇ ਬਾਰੇ ਵਿਚ ਗੱਲ ਕਰੋਗੇ। ਇਹ ਅਜਿਹਾ ਮੈਚ ਹੈ, ਜਿੱਥੇ ਤੁਸੀਂ ਗੱਲ ਕਰੋਗੇ ਕਿ ਸਭ ਤੋਂ ਵੱਧ ਛੱਕੇ ਕਿਸ ਨੇ ਮਾਰੇ ਤੇ ਇਹ ਹੀ ਫਰਕ ਸੀ।’’


author

Aarti dhillon

Content Editor

Related News