ਯੁਵੀ ਨੇ ਆਜ਼ਾਦੀ ਦਿਹਾੜੇ ''ਤੇ ਆਪਣੀ ਵੀਡੀਓ ਰਾਹੀ ਦਿੱਤਾ ਇਹ ਖਾਸ ਬਿਆਨ

08/16/2017 12:36:34 PM

ਨਵੀਂ ਦਿੱਲੀ—ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਸੁਤੰਤਰ ਦਿਵਸ ਦੇ ਮੌਕੇ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਦੇਸ਼ ਵਾਸੀਆਂ ਇਸ ਖਾਸ ਦਿਨ ਦੀ ਵਧਾਈ ਦਿੱਤੀ ਹੈ। ਵੀਡੀਓ 'ਚ ਯੁਵਰਾਜ ਨੇ ਲੋਕਾਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸੁਤੰਤਰ ਦਿਵਸ ਦੀਆਂ ਵਧਾਈਆਂ ਹੋਣ, ਆਪਣੀ ਆਜ਼ਾਦੀ ਦਾ ਸਨਮਾਨ ਕਰੋ, ਔਰਤਾਂ ਦੀ ਇੱਜ਼ਤ ਕਰੋ, ਆਪਣੇ ਨੇੜੇ-ਤੇੜੇ ਦੇ ਲੋਕਾਂ ਨੂੰ ਇੱਜ਼ਤ ਨਾਲ ਬੁਲਾਓ, ਪਿਆਰ, ਸ਼ਾਂਤੀ ਅਤੇ ਖੁਸ਼ੀਆਂ ਵੰਡੋ। ਜੈ ਹਿੰਦ।

ਤੁਹਾਨੂੰ ਦੱਸ ਦਈਏ ਕਿ ਹੁਣ ਹਾਲ ਹੀ 'ਚ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਵਨਡੇ/ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਪਰ ਉਸ 'ਚ ਯੁਵਰਾਜ ਸਿੰਘ ਦਾ ਨਾਮ ਸ਼ਾਮਲ ਨਹੀਂ ਹੋਣ ਕਾਰਣ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹਨ। ਉੱਥੇ ਹੀ ਬੋਰਡ ਦਾ ਕਹਿਣਾ ਹੈ ਕਿ ਯੁਵੀ ਨੂੰ ਆਰਾਮ ਦਿੱਤਾ ਗਿਆ ਹੈ। 
ਵਨਡੇ ਸੀਰੀਜ਼ 'ਚ ਟੀਮ ਤੋਂ ਬਾਹਰ ਰਹਿਣ ਤੋਂ ਬਾਅਦ ਹੁਣ ਯੁਵੀ ਦੇ ਕਰੀਅਰ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਹਨ। ਦੱਸ ਦਈਏ ਕਿ ਹਾਲ ਹੀ 'ਚ ਹੋਈ ਚੈਂਪੀਅਨਸ ਟਰਾਫੀ ਦੇ ਪੰਜ ਮੈਚਾਂ 'ਚ ਉਨ੍ਹਾਂ ਤੋਂ ਸਿਰਫ 105 ਦੌੜਾਂ ਹੀ ਬਣੀਆਂ ਸਨ। ਇਸ ਤੋਂ ਇਲਾਵਾ ਵੈਸਟਇੰਡੀਜ਼ ਦੌਰੇ 'ਤੇ ਵੀ ਉਹ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ ਸਨ।


Related News