Bolero ''ਤੇ ਹੁੱਲੜਬਾਜ਼ੀ ਕਰਨੀ ਨੌਜਵਾਨ ਨੂੰ ਪਈ ਮਹਿੰਗੀ! ਵੀਡੀਓ ਵਾਇਰਲ ਹੋਣ ''ਤੇ ਪੁਲਸ ਨੇ ਲਿਆ ਐਕਸ਼ਨ
Friday, Jun 21, 2024 - 04:29 PM (IST)
ਲੁਧਿਆਣਾ (ਸੰਨੀ): ਸਥਾਨਕ ਕਸਬੇ ਦੇ ਇਕ ਨੌਜਵਾਨ ਨੂੰ ਬੋਲੈਰੋ ਗੱਡੀ 'ਤੇ ਹੁੱਲੜਬਾਜ਼ੀ ਕਰਨੀ ਮਹਿੰਗੀ ਪੈ ਗਈ। ਟ੍ਰੈਫ਼ਿਕ ਪੁਲਸ ਪਹਿਲਾਂ ਵੀ ਲਗਾਤਾਰ ਅਜਿਹੇ ਵਾਹਨ ਚਾਲਕਾਂ ਨੂੰ ਫੜ ਕੇ ਚਾਲਾਨ ਕਰ ਰਹੀ ਹੈ ਜੋ ਵਾਹਨਾਂ 'ਤੇ ਸਟੰਟਬਾਜ਼ੀ ਜਾਂ ਹੁੱਲੜਬਾਜ਼ੀ ਕਰ ਰਹੇ ਹਨ। ਇਸ ਵਾਰ ਇਕ ਨੌਜਵਾਨ ਨੇ ਬੋਲੈਰੀ ਗੱਡੀ 'ਤੇ ਐਕਸਟਰਾ ਲਾਈਟਿੰਗ ਕਰਵਾ ਰੱਖੀ ਹੈ ਤੇ ਹੁੱਲੜਬਾਜ਼ੀ ਕਰ ਰਿਹਾ ਹੈ, ਜਿਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਟ੍ਰੈਫ਼ਿਕ ਪੁਲਸ ਦੇ ਜ਼ੋਨ ਇੰਚਾਰਜ ASI ਕੁਲਦੀਪ ਸਿੰਘ ਨੇ ਉਸ ਦੀ ਗੱਡੀ ਨੰਬਰ ਤੋਂ ਨੌਜਵਾਨ ਦੀ ਪਛਾਣ ਕਰ ਉਸ ਦਾ ਚਲਾਨ ਕੱਟਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੱਕੇ ਤੌਰ 'ਤੇ ਬੰਦ ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ! ਕਿਸਾਨਾਂ ਨੇ ਧਰਨੇ ਦੌਰਾਨ ਕਰ 'ਤਾ ਵੱਡਾ ਐਲਾਨ
ਨੌਜਵਾਨ ਸਥਾਨਕ ਕਸਬੇ ਮਲੌਦ ਦਾ ਰਹਿਣ ਵਾਲਾ ਹੈ। ਹਾਲਾਂਕਿ ਜਦੋਂ ਪੁਲਸ ਨੇ ਉਸ ਨੂੰ ਫੜਿਆ ਤਾਂ ਉਸ ਨੇ ਗੱਡੀ ਤੋਂ ਸਾਰੀਆਂ ਐਕਸਟਰਾ ਚੀਜ਼ਾਂ ਹਟਾ ਰੱਖੀਆਂ ਸਨ। ਪਰ ਉਸ ਕੋਲ ਇੰਸ਼ੋਰੈਂਸ ਤੇ ਪਾਲੀਊਸ਼ਨ ਕੰਟਰੋਲ ਸਰਟੀਫ਼ਿਕੇਟ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੋਹਾਂ ਟ੍ਰੈਫਿਕ ਅਪਰਾਧਾਂ ਦੇ ਤਹਿਤ ਉਸ ਦਾ ਚਾਲਾਨ ਕੀਤਾ ਗਿਆ ਹੈ। ਪੁਲਸ ਵੱਲੋਂ 10 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਇਕ ਨੌਜਵਾਨ ਦਾ ਚਾਲਾਨ ਕੀਤਾ ਗਿਆ ਸੀ, ਜੋ ਬਾਈਕ 'ਤੇ ਸਟੰਟਬਾਜ਼ੀ ਕਰ ਕੇ ਸੋਸ਼ਲ ਮੀਡੀਆ 'ਤੇ ਆਪਣੀ ਰੀਲ ਵਾਇਰਲ ਕਰਦਾ ਸੀ। ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਹਨਾਂ ਨੂੰ ਨਿਯਮਾਂ ਮੁਤਾਬਕ ਹੀ ਚਲਾਉਣ, ਨਹੀਂ ਤਾਂ ਟ੍ਰੈਫ਼ਿਕ ਪੁਲਸ ਸਖ਼ਤ ਕਾਰਵਾਈ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8