ਚੋਣ ਨਤੀਜਿਆਂ ਮਗਰੋਂ ਸ੍ਰੀ ਦਰਬਾਰ ਸਾਹਿਬ ਪੁੱਜੇ ਮੰਤਰੀ ਧਾਲੀਵਾਲ, ਮੀਡੀਆ ਨੂੰ ਦਿੱਤਾ ਵੱਡਾ ਬਿਆਨ (ਵੀਡੀਓ)

06/05/2024 2:52:39 PM

ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਤੋਂ ਹਾਰ ਮਗਰੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਏ ਹਨ। ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਗੱਲ ਸਿਰਫ ਜਿੱਤ-ਹਾਰ ਦੀ ਨਹੀਂ, ਸਗੋਂ ਪਿਆਰ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਆਇਆ ਵੱਡਾ ਫ਼ੈਸਲਾ, ਸਿਰਫ ਅੱਜ ਹੀ ਹੈ ਮੌਕਾ, ਜਲਦੀ ਕਰੋ

ਉਨ੍ਹਾਂ ਕਿਹਾ ਕਿ ਜਦੋਂ ਅਸੀਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸੀ ਤਾਂ ਸਿਰਫ ਸਵਾ ਫ਼ੀਸਦੀ ਵੋਟ ਹਾਸਲ ਹੋਈ ਸੀ, ਜਦੋਂ ਕਿ ਹੁਣ 26.30 ਫ਼ੀਸਦੀ ਵੋਟਾਂ ਲਈਆਂ ਹਨ। 5 ਸਾਲਾਂ 'ਚ ਪਾਰਟੀ ਦਾ ਗ੍ਰਾਫ਼ ਬਹੁਤ ਉੱਪਰ ਗਿਆ ਹੈ ਅਤੇ ਇਸੇ ਲਈ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਲੈਣ ਇੱਥੇ ਆਏ ਹਾਂ। ਧਾਲੀਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ 'ਚੋਂ ਨਹੀਂ ਹਾਂ, ਜਿਹੜੇ ਵੋਟਾਂ ਲੈ ਕੇ ਵਾਪਸ ਚਲੇ ਜਾਣ, ਸਗੋਂ ਅਸੀਂ ਅੰਮ੍ਰਿਤਸਰ ਦੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ

ਆਮ ਆਦਮੀ ਪਾਰਟੀ ਦੇ 13-0 ਦੇ ਨਾਅਰੇ 'ਤੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਨਾਅਰਾ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਚੋਣਾਂ ਲੜਨ ਲਈ ਦਿੱਤਾ ਗਿਆ ਸੀ ਅਤੇ ਅਸੀਂ ਇਸ 'ਚ ਕਾਮਯਾਬ ਹੋਏ ਹਾਂ। ਜੇਕਰ ਕਾਂਗਰਸ ਵੀ ਜਿੱਤੀ ਹੈ ਤਾਂ ਉਹ ਕੌਮੀ ਪੱਧਰ 'ਤੇ ਸਾਡੇ ਨਾਲ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਸ਼ਰਾਬ, ਪੈਸੇ, ਕੱਪੜੇ ਆਦਿ ਕੁੱਝ ਨਹੀਂ ਵੰਡਿਆ, ਸਗੋਂ ਆਪਣੇ ਰਿਪੋਰਟ ਕਾਰਡ ਦੇ ਆਧਾਰ 'ਤੇ ਵੋਟਾਂ ਲਈਆਂ ਹਨ।

ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ 2 ਲੱਖ, 14 ਹਜ਼ਾਰ ਤੋਂ ਉੱਪਰ ਵੋਟਾਂ ਪਈਆਂ ਹਨ ਅਤੇ ਇੰਨੇ ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਹੈ ਅਤੇ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਵੱਲ ਕਦੇ ਪਿੱਠ ਨਹੀਂ ਕਰਾਂਗੇ ਅਤੇ ਇੱਥੋਂ ਦੇ ਜਿੰਨੇ ਮਸਲੇ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਇੱਥੇ ਆਏ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ਜੇਤੂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵਧਾਈ ਵੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News