ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਵਿਕਸਤ ਅੰਮ੍ਰਿਤਸਰ ''ਤੇ ਦਿੱਤੇ ਵੱਡੇ ਬਿਆਨ

05/30/2024 10:51:27 AM

ਵਾਸ਼ਿੰਗਟਨ ਡੀ.ਸੀ.(ਰਾਜ ਗੋਗਨਾ)- ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ਼ ਅਮਰੀਕਾ, ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ਼ ਅਮਰੀਕਾ ਇਨੀਂ ਦਿਨੀਂ ਪੰਜਾਬ ਦੀ ਯਾਤਰਾ ’ਤੇ ਹਨ। ਵਰਿੰਦਰ ਸਿੰਘ, ਇੰਡੀਆ ਕੋਆਰਡੀਨੇਟਰ ਅਤੇ ਸੁਖਪਾਲ ਸਿੰਘ ਧਨੋਆ ਡਾਇਰੈਕਟਰ ਸਿੱਖਸ ਆਫ਼ ਅਮਰੀਕਾ ਵੀ ਉਨਾਂ ਦੇ ਨਾਲ ਹਨ। ਸ: ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਅੰਮ੍ਰਿਤਸਰ, ਪੰਜਾਬ ਵਿੱਚ ਡਰੱਗ ਮੁਕਤ ’ਤੇ ਸਵੱਛ ਅੰਮ੍ਰਿਤਸਰ ਲਈ ਸਟਾਰਟ-ਅਪ ਇਨਵੈਸਟਮੈਂਟ ਕੀਤੀ ਜਾਵੇਗੀ। 

PunjabKesari

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਜੋ ਅਮਰੀਕਾ ਵਿੱਚ ਅੰਬੈਸਡਰ ਰਹਿ ਚੁੱਕੇ ਹਨ ਤੇ ਹੁਣ ਅੰਮ੍ਰਿਤਸਰ ਲਈ ਚੋਣ ਲੜ ਰਹੇ ਹਨ, ਉਨਾਂ ਨੇ ਐੱਨ.ਆਰ.ਆਈਜ਼. ਨੂੰ ਅੰਮ੍ਰਿਤਸਰ ਵਿੱਚ ਸੁਧਾਰ ਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਅਮਰੀਕਾ ਦੀ ਸਟੇਟ ਮੈਰੀਲੈਂਡ ਸਥਿਤ ਵੱਡੇ ਨਿਵੇਸ਼ਕ ਡਾ. ਸੰਜੀਵ ਲਖਨਪਾਲ ਅਤੇ ਡਾ. ਸੁਧੀਰ ਸਕਸੇਰੀਆ ਨੇ ਵਿਕਸਤ ਅੰਮ੍ਰਿਤਸਰ ਸੰਸਥਾ ਦਾ ਗਠਨ ਕੀਤਾ। ਸ: ਜੱਸੀ ਨੇ ਦੱਸਿਆ ਕਿ ਸਿੱਖਸ ਆਫ਼ ਅਮਰੀਕਾ ਵੀ ਇਸ ਸੰਗਠਨ ਦਾ ਹਿੱਸਾ ਹੈ ਤੇ ਇਸ ਸੰਗਠਨ ਨੇ 100 ਮਿਲੀਅਨ ਡਾਲਰ ਦਾ ਅੰਮ੍ਰਿਤਸਰ ਕਰਨ ਦੀ ਯੋਜਨਾ ਬਣਾਈ ਹੈ। ਡਾ. ਸਕਸੇਰੀਆ ਨੇ ਅੰਮ੍ਰਿਤਸਰ ਨੂੰ ਡਰੱਗ ਮੁਕਤ ਦੀ ਮੁਹਿੰਮ ਵਿੱਚ 50,000 ਨਾਰੋਕਲੈਕਸ ਦੇ ਟੀਕੇ ਮੁਫ਼ਤ ਭੇਜਣ ਦਾ ਵੀ ਸਾਈਨ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਦੀ ਧਮਕੀ ਦੇ ਬਾਵਜੂਦ ਪੋਲੈਂਡ ਨੇ ਯੂਕ੍ਰੇਨ ਨੂੰ ਰੂਸ 'ਤੇ ਹਮਲਾ ਕਰਨ ਦੀ ਦਿੱਤੀ ਇਜਾਜ਼ਤ

ਜੱਸੀ ਨੇ ਇਹ ਵੀ ਦੱਸਿਆ ਕਿ ਸਵੱਛ ਅੰਮ੍ਰਿਤਸਰ ਸਬੰਧ ਵਿੱਚ ਉਨਾਂ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਹਦੇ ਵਿੱਚ ਸਾਊਥ ਅੰਮ੍ਰਿਤਸਰ ਸਫ਼ਾਈ ਲਈ ਬੀੜਾ ਚੁੱਕਿਆ ਗਿਆ। ਜੱਸੀ ਨੇ ਇਹ ਵੀ ਦੱਸਿਆ ਕਿ ਸ੍ਰ. ਤਰਨਜੀਤ ਸਿੰਘ ਸੰਧੂ ਜੀ ਨੇ ਜੋ ਸੁਪਨਾ ਦਿੱਤਾ ਸੀ ਕਿ ਇੰਦੌਰ ਜੋ ਭਾਰਤ ਦਾ ਸਭ ਤੋਂ ਕਲੀਨ ਸਿਟੀ ਹੈ, ਅੰਮ੍ਰਿਤਸਰ  ਨੂੰ ਉਸੇ ਤਰ੍ਹਾਂ ਦਾ ਕਲੀਨ ਸਿਟੀ ਬਣਾਇਆ ਜਾਵੇਗਾ। ਹੁਣ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਵੇਗਾ। ਇਸ ਮੌਕੇ ਸ: ਜਸਦੀਪ ਸਿੰਘ  ਜੱਸੀ ਚੇਅਰਮੈਨ ਸਿੱਖਸ ਆਫ ਅਮੇਰਿਕਾ ਅਤੇ ਸਿੱਖਸ ਆਫ ਅਮੈਰਿਕਾ ਇੰਡੀਆ ਵਲੋਂ ਆਪਸੀ ਸਹਿਯੋਗ ਨਾਲ 2023-2024 ਵਿਚ 8000 ਲੋਕਾਂ ਦਾ ਮੈਡੀਕਲ ਟਰੀਟਮੈਂਟ ਕਰਵਾਇਆ ਗਿਆ, ਹੜ੍ਹਾਂ ਦੀ ਮਾਰ ਸਮੇਂ ’ਚ 25000 ਫੂਡ ਪੈਕੇਟ ਵੰਡੇ ਗਏ, ਤਿੰਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਇਸ ਤੋਂ ਇਲਾਵਾ ਲੋੜਵੰਦ ਲੋਕਾਂ ਲਈ ਅਮਰੀਕਾ ’ਚੋਂ ਸੰਗਤ ਤੋਂ ਇਕੱਠੇ ਕੀਤੇ ਗਏ ਕੱਪੜੇ ਵੱਡੀ ਮਾਤਰਾ ਵਿੱਚ ਇੰਡੀਆ ਭੇਜੇ ਗਏ। ਯਾਦ ਰਹੇ ਕਿ ਇਸੇ ਸਾਲ ਸਿੱਖਸ ਆਫ਼ ਅਮਰੀਕਾ ਦੀ ਟੀਮ ਲੰਘੀ 6 ਫਰਵਰੀ ਨੂੰ ਆਈ ਸੀ ਜਿਸ ਵਿੱਚ ਉਹਨਾਂ ਅੰਮ੍ਰਿਤਸਰ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News