ਭਗਵੰਤ ਮਾਨ ਨੇ ਕਾਗਜ਼ੀ CM ਵਾਲੇ ਬਿਆਨ ''ਤੇ PM ਮੋਦੀ ਨੂੰ ਦਿੱਤਾ ਮੋੜਵਾਂ ਜਵਾਬ

Thursday, May 30, 2024 - 07:08 PM (IST)

ਭਗਵੰਤ ਮਾਨ ਨੇ ਕਾਗਜ਼ੀ CM ਵਾਲੇ ਬਿਆਨ ''ਤੇ PM ਮੋਦੀ ਨੂੰ ਦਿੱਤਾ ਮੋੜਵਾਂ ਜਵਾਬ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਪੈ ਰਹੀ ਗਰਮੀ ਦੇ ਨਾਲ-ਨਾਲ ਲੋਕ ਸਭਾ ਚੋਣਾਂ ਕਾਰਨ ਸਿਆਸੀ ਪਾਰਾ ਵੀ ਕਾਫ਼ੀ ਚੜ੍ਹਿਆ ਹੋਇਆ ਹੈ। ਸੂਬੇ 'ਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ ਤੇ ਚੋਣ ਪ੍ਰਚਾਰ ਵੀ ਆਖ਼ਰੀ ਪੜਾਅ 'ਤੇ ਹੈ। ਇਸ ਵਿਚਾਲੇ ਲੀਡਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਦਾ ਦੌਰ ਵੀ ਭੱਖਿਆ ਹੋਇਆ ਹੈ। ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - 'ਆਪ' MLA ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਵਾਲੇ ਨੌਜਵਾਨ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਮਾਮਲਾ ਦਰਜ

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਫੇਰੀ ਦੌਰਾਨ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿਚ ਹੋਈ ਮੁਲਾਕਾਤ 'ਤੇ ਤੰਜ ਕੱਸਦਿਆਂ ਉਨ੍ਹਾਂ ਨੂੰ ਕਾਗਜ਼ੀ ਅਤੇ ਰਿਮੋਟ 'ਤੇ ਚੱਲਣ ਵਾਲਾ ਮੁੱਖ ਮੰਤਰੀ ਕਿਹਾ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਇਸ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਮੋਦੀ ਸਾਹਿਬ ਦੇ ਦਿੱਲੀ ਦਰਬਾਰ ਵਿਚ ਹਾਜ਼ਰੀ ਨਹੀਂ ਲਗਵਾਉਂਦਾ, ਉਸ ਨੂੰ ਭਾਜਪਾ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਟਵੀਟ ਵਿਚ ਮਨੋਹਰ ਲਾਲ ਖੱਟੜ, ਸ਼ਿਵਰਾਜ ਚੌਹਾਨ, ਵਸੁੰਧਰਾ ਰਾਜੇ ਤੇ ਡਾਕਟਰ ਰਮਨ ਸਿੰਘ ਦਾ ਵੀ ਜ਼ਿਕਰ ਕੀਤਾ ਹੈ। 

CM ਮਾਨ ਨੇ ਲਿਖਿਆ, "ਮੋਦੀ ਸਾਬ੍ਹ, ਜਿਹੜਾ ਬੰਦਾ ਤੁਹਾਡੇ ਦਿੱਲੀ ਦਰਬਾਰ 'ਚ ਹਾਜ਼ਰੀ ਨਹੀਂ ਲਵਾਉਂਦਾ ਉਸ ਨੂੰ ਤੁਸੀਂ ਬੀਜੇਪੀ 'ਚੋਂ ਬਾਹਰ ਕੱਢ ਦਿੰਦੇ ਹੋ, ਤੇ ਸਾਨੂੰ ਕਾਗਜ਼ੀ ਅਤੇ ਰਿਮੋਟ 'ਤੇ ਚੱਲਣ ਵਾਲਾ ਸੀ.ਐਮ. ਦੱਸਦੇ ਹੋ। ਪ੍ਰਧਾਨ ਮੰਤਰੀ ਜੀ ਇਹੀ ਦੱਸ ਦੇਵੋ ਕਿ ਮਨੋਹਰ ਲਾਲ ਖੱਟੜ, ਸ਼ਿਵਰਾਜ ਚੌਹਾਨ, ਵਸੁੰਧਰਾ ਰਾਜੇ, ਡਾਕਟਰ ਰਮਨ ਸਿੰਘ ਕਿੱਥੇ ਨੇ।"

PunjabKesari

ਸਰਕਾਰ ਸੁੱਟਣ ਦੇ ਬਿਆਨ ਦਾ ਵੀ ਦਿੱਤਾ ਜਵਾਬ

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਆਗੂਆਂ ਵੱਲੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਟਣ ਦੇ ਦਾਅਵਿਆਂ ਦਾ ਵੀ ਜਵਾਬ ਦਿੱਤਾ ਹੈ। ਇਕ ਵੱਖਰੇ ਟਵੀਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਤੀਜੇ ਜਾਂ ਚੌਥੇ ਨੰਬਰ 'ਤੇ ਆਉਣ ਵਾਲੀ ਭਾਰਤੀ ਜਨਤਾ ਪਾਰਟੀ ਸੂਬੇ ਦੀ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਭੁਲੇਖੇ 'ਚ ਨਾ ਰਹਿਣ, ਅਸੀਂ ਲੋਕਾਂ ਦੇ ਦਿੱਤੇ ਪਿਆਰ ਸਦਕਾ 92 ਸੀਟਾਂ 'ਤੇ ਵੱਡੀ ਲੀਡ ਨਾਲ ਜਿੱਤ ਕੇ ਆਏ ਹੋਏ ਹਾਂ।

CM ਮਾਨ ਨੇ ਟਵੀਟ ਕੀਤਾ, "ਪੰਜਾਬ 'ਚ ਤੀਜੇ ਜਾਂ ਚੌਥੇ ਨੰਬਰ 'ਤੇ ਆਉਣ ਵਾਲੀ ਬੀਜੇਪੀ ਸੂਬੇ ਦੀ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੀ ਹੈ। ਭੁਲੇਖੇ 'ਚ ਨਾ ਰਹਿਓ, ਅਸੀਂ ਲੋਕਾਂ ਦੇ ਦਿੱਤੇ ਪਿਆਰ ਸਦਕਾ 92 ਸੀਟਾਂ 'ਤੇ ਵੱਡੀ ਲੀਡ ਨਾਲ ਜਿੱਤ ਕੇ ਆਏ ਹੋਏ ਹਾਂ।"

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News