ਹਿਮਾ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤ ਕੇ ਬਣਾਇਆ ਇਹ ਰਿਕਾਰਡ

07/13/2018 12:58:04 AM

ਨਵੀਂ ਦਿੱਲੀ— ਭਾਰਤ ਦੀ ਹਿਮਾ ਦਾਸ ਨੇ ਵੀਰਵਾਰ ਨੂੰ ਫਿੱਟਲੈਂਡ ਦੇ ਟੇਮਪੇਰੇ 'ਚ ਜਾਰੀ ਆਈ. ਏ. ਐੱਫ. ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੀ ਮਹਿਲਾਵਾਂ ਦੀ 400 ਮੀਟਰ ਦੀ ਦੌੜ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਿਮਾ ਨੇ ਰਾਟਿਨਾ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ 51.46 ਸੈਂਕਿੰਡ ਦਾ ਸਮਾਂ ਕੱਢ ਕੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਹ ਇਸ ਚੈਂਪੀਅਨਸ਼ਿਪ ਦੇ ਉਮਰ ਵਰਗ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ। ਉਹ ਭਾਲਾ ਫੇਂਕ ਦੇ ਸਟਾਰ ਖਿਡਾਰੀ ਨੀਰਜ਼ ਚੋਪੜਾ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ 2016 'ਚ ਪਿਛਲੇ ਮੁਕਾਬਲੇ 'ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ ਸੀ।
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਭਾਰਤ ਦੇ ਲਈ ਇਸ ਤੋਂ ਪਹਿਲਾ ਸੀਮਾ ਪੂਨੀਆ (2002 'ਚ ਚੱਕਾ ਸੁੱਟਣ 'ਚ ਕਾਂਸੀ) ਤੇ ਨਵਜੀਤ ਕੌਰ ਢਿਲੋਂ (2014 'ਚ ਚੱਕਾ ਸੁੱਟਣ 'ਚ ਕਾਂਸੀ) ਤਮਗਾ ਜਿੱਤ ਚੁੱਕੇ ਹਨ। ਹਿਮਾ ਅਪ੍ਰੈਲ 'ਚ ਗੋਲਡ ਕੋਸਚ 'ਚ ਹੋਏ ਰਾਸ਼ਟਰਮੰਡਲ ਦੀ 400 ਮੀਟਰ ਦੌੜ 'ਚ ਭਾਰਤੀ ਅੰਡਰ 20 ਰਿਕਾਰਡ 51.32 ਸੈਂਕਿੰਡ ਦੇ ਸਮੇਂ ਨਾਲ 6ਵੇਂ ਸਥਾਨ 'ਤੇ ਰਹੀ ਸੀ।


Related News