MI vs KKR : ਜਸਪ੍ਰੀਤ ਬੁਮਰਾਹ ਨੇ ਸਿਰਫ 11 ਸਾਲਾਂ ਵਿੱਚ ਮਲਿੰਗਾ ਦੇ ਰਿਕਾਰਡ ਦੀ ਕੀਤੀ ਬਰਾਬਰੀ

Sunday, May 12, 2024 - 06:15 PM (IST)

MI vs KKR : ਜਸਪ੍ਰੀਤ ਬੁਮਰਾਹ ਨੇ ਸਿਰਫ 11 ਸਾਲਾਂ ਵਿੱਚ ਮਲਿੰਗਾ ਦੇ ਰਿਕਾਰਡ ਦੀ ਕੀਤੀ ਬਰਾਬਰੀ

ਸਪੋਰਟਸ ਡੈਸਕ : ਈਡਨ ਗਾਰਡਨ ਦੇ ਮੈਦਾਨ 'ਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਸ਼ਨੀਵਾਰ ਦਾ ਦਿਨ ਸ਼ਾਨਦਾਰ ਰਿਹਾ। ਮੀਂਹ ਕਾਰਨ ਜਦੋਂ ਮੈਚ ਦੇਰੀ ਨਾਲ ਸ਼ੁਰੂ ਹੋਇਆ ਤਾਂ ਬੁਮਰਾਹ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਨੂੰ ਬੋਲਡ ਕਰ ਦਿੱਤਾ। ਨਰਾਇਣ ਵੀ ਬੁਮਰਾਹ ਦੀ ਗੇਂਦ ਨੂੰ ਸਮਝ ਨਹੀਂ ਸਕੇ। ਬੁਮਰਾਹ ਨੇ ਮੈਚ 'ਚ ਦੋ ਵਿਕਟਾਂ ਲਈਆਂ ਅਤੇ ਨਾਲ ਹੀ ਪਰਪਲ ਕੈਪ 'ਤੇ ਕਬਜ਼ਾ ਕੀਤਾ। ਬੁਮਰਾਹ ਨੇ ਸੀਜ਼ਨ 'ਚ 20 ਵਿਕਟਾਂ ਲਈਆਂ ਹਨ। ਇਸ ਨਾਲ ਉਸ ਨੇ ਆਈਪੀਐਲ ਦੇ ਇੱਕ ਸੀਜ਼ਨ ਵਿੱਚ 20 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਲਸਿਥ ਮਲਿੰਗਾ ਦੀ ਬਰਾਬਰੀ ਕਰ ਲਈ ਹੈ। 2013 ਵਿੱਚ ਡੈਬਿਊ ਕਰਨ ਵਾਲੇ ਬੁਮਰਾਹ ਨੇ ਸਿਰਫ਼ 11 ਸਾਲਾਂ ਵਿੱਚ 4 ਵਾਰ ਇੱਕ ਸੀਜ਼ਨ ਵਿੱਚ 20 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਯੂਜ਼ੀ ਚਾਹਲ ਹਨ, ਜਿਨ੍ਹਾਂ ਨੇ ਪੰਜ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ।

ਪਰਪਲ ਕੈਪ ਲਿਸਟ
20 ਵਿਕਟਾਂ: ਜਸਪ੍ਰੀਤ ਬੁਮਰਾਹ, ਮੁੰਬਈ ਇੰਡੀਅਨਜ਼
20 ਵਿਕਟਾਂ: ਹਰਸ਼ਲ ਪਟੇਲ, ਪੰਜਾਬ ਕਿੰਗਜ਼
17 ਵਿਕਟਾਂ: ਵਰੁਣ ਵਕਰਵਰਤੀ, ਕੋਲਕਾਤਾ ਨਾਈਟ ਰਾਈਡਰਜ਼
16 ਵਿਕਟਾਂ: ਅਰਸ਼ਦੀਪ ਸਿੰਘ, ਪੰਜਾਬ ਕਿੰਗਜ਼
15 ਵਿਕਟਾਂ: ਸੁਨੀਲ ਨਰਾਇਣ, ਕੋਲਕਾਤਾ ਨਾਈਟ ਰਾਈਡਰਜ਼

PunjabKesari

ਬੁਮਰਾਹ ਨੇ ਕੋਲਕਾਤਾ ਦੇ ਮਹੱਤਵਪੂਰਨ ਆਲਰਾਊਂਡਰ ਰਿੰਕੂ ਸਿੰਘ ਖਿਲਾਫ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ। ਹੁਣ ਤੱਕ ਉਸ ਨੇ ਰਿੰਕੂ ਨੂੰ ਸਿਰਫ਼ 14 ਗੇਂਦਾਂ ਹੀ ਸੁੱਟੀਆਂ ਹਨ ਜਿਸ ਵਿੱਚ ਉਹ ਸਿਰਫ਼ 10 ਦੌੜਾਂ ਦੇ ਕੇ 3 ਵਾਰ ਆਊਟ ਹੋਇਆ ਹੈ। ਈਡਨ ਗਾਰਡਨ 'ਚ ਜਦੋਂ ਰਿੰਕੂ ਸਿੰਘ 20 ਦੌੜਾਂ ਬਣਾ ਕੇ ਖੇਡ ਰਿਹਾ ਸੀ ਤਾਂ 16ਵੇਂ ਓਵਰ 'ਚ ਬੁਮਰਾਹ ਨੇ ਆਉਂਦੇ ਹੀ ਉਸ ਦਾ ਵਿਕਟ ਲੈ ਲਿਆ। ਹਾਲਾਂਕਿ ਮੈਚ ਦੌਰਾਨ ਬੁਮਰਾਹ ਦਾ ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਦਾ ਵਿਕਟ ਲੈਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਗਿਆ ਸੀ।

ਦੇਖੋ ਵੀਡੀਓ-


author

Tarsem Singh

Content Editor

Related News