ਗੇਂਦਬਾਜ਼ੀ ''ਚ ਛਾਪ ਛੱਡਣ ''ਤੇ ਅਸਫਲ ਰਹੇ ਮੁਕੇਸ਼ ਕੁਮਾਰ ਦਾ ਬੁਮਰਾਹ ਨੇ ਇੰਝ ਕੀਤਾ ਬਚਾਅ
Sunday, Feb 04, 2024 - 12:40 PM (IST)
ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ 'ਚ ਤੇਜ਼ ਗੇਂਦਬਾਜ਼ੀ ਲਈ ਅਨੁਕੂਲ ਹਾਲਾਤ 'ਚ ਖੇਡਣ ਤੋਂ ਬਾਅਦ ਵੀ ਮੁਕੇਸ਼ ਕੁਮਾਰ ਆਪਣੀ ਛਾਪ ਛੱਡਣ 'ਚ ਨਾਕਾਮ ਰਹੇ। ਉਸ ਦਾ ਇਹ ਸਿਲਸਿਲਾ ਇੰਗਲੈਂਡ ਖਿਲਾਫ ਟੈਸਟ ਦੌਰਾਨ ਵੀ ਜਾਰੀ ਰਿਹਾ। ਦੂਜੇ ਟੈਸਟ 'ਚ ਜਿੱਥੇ ਜਸਪ੍ਰੀਤ ਬੁਮਰਾਹ ਇਕ ਸਿਰੇ ਤੋਂ ਲਗਾਤਾਰ ਵਿਕਟਾਂ ਲੈ ਰਹੇ ਸਨ, ਉਥੇ ਹੀ ਮੁਕੇਸ਼ ਦੂਜੇ ਸਿਰੇ ਤੋਂ ਦਬਾਅ ਬਣਾਉਣ 'ਚ ਅਸਫਲ ਰਹੇ।
ਜਦੋਂ ਮੁਕੇਸ਼ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਤਾਂ ਬੁਮਰਾਹ ਉਨ੍ਹਾਂ ਦੇ ਪੱਖ 'ਚ ਆ ਗਏ। ਉਸ ਨੇ ਮੈਚ ਤੋਂ ਬਾਅਦ ਇਸ ਬਾਰੇ ਗੱਲ ਵੀ ਕੀਤੀ। ਜਦੋਂ ਮੁਕੇਸ਼ ਅਤੇ ਗੇਂਦ ਨਾਲ ਉਸ ਦੇ ਖਰਾਬ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਤਾਂ ਜਸਪ੍ਰੀਤ ਬੁਮਰਾਹ ਨੇ ਤੇਜ਼ ਗੇਂਦਬਾਜ਼ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਹ ਟੈਸਟ ਕ੍ਰਿਕਟ ਵਿੱਚ ਨਵਾਂ ਹੈ ਅਤੇ ਭਾਰਤੀ ਪ੍ਰਬੰਧਨ ਨੂੰ ਉਸ 'ਤੇ ਪੂਰਾ ਭਰੋਸਾ ਹੈ।
ਮੁਕੇਸ਼ ਦੂਜੇ ਟੈਸਟ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ ਸਿਰਫ਼ 7 ਓਵਰ ਹੀ ਗੇਂਦਬਾਜ਼ੀ ਕਰ ਸਕੇ ਸਨ। ਇਸ ਦੌਰਾਨ ਉਸ ਨੇ 6.3 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ। ਉਸ ਨੂੰ ਕੋਈ ਵਿਕਟ ਵੀ ਨਹੀਂ ਮਿਲੀ। ਪਰ ਬੁਮਰਾਹ ਨੇ ਕਿਹਾ ਕਿ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਉਸ ਨੇ ਹੁਣੇ-ਹੁਣੇ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹੈ। ਉਸ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਉਸ 'ਤੇ ਬਹੁਤ ਭਰੋਸਾ ਹੈ।
ਉਸਨੇ ਅੱਗੇ ਕਿਹਾ ਕਿ ਬੁਰੇ ਦਿਨ ਆਉਣਾ ਜਾਂ ਗਲਤੀਆਂ ਕਰਨਾ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਹੀ ਤੁਹਾਨੂੰ ਇੱਕ ਕ੍ਰਿਕਟਰ ਦੇ ਰੂਪ ਵਿੱਚ ਅੱਗੇ ਵਧਣ ਅਤੇ ਬਿਹਤਰ ਬਣਨ ਵਿੱਚ ਮਦਦ ਕਰਦਾ ਹੈ। ਬੁਮਰਾਹ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਾਨਸਿਕਤਾ ਹੈ, ਜ਼ਾਹਿਰ ਹੈ ਕਿ ਤੁਹਾਨੂੰ ਗਲਤੀਆਂ ਕਰ ਕੇ ਸਿੱਖਣਾ ਹੋਵੇਗਾ। ਤੁਸੀਂ ਗਲਤੀਆਂ ਕਰ ਕੇ ਬਿਹਤਰ ਬਣਦੇ ਹੋ।
ਬੁਮਰਾਹ ਨੇ ਕਿਹਾ ਕਿ ਮੈਂ ਇਸ ਨੂੰ ਬੁਰੇ ਦਿਨ ਵਜੋਂ ਨਹੀਂ ਦੇਖਦਾ। ਹਰ ਕੋਈ ਗਲਤੀ ਕਰਦਾ ਹੈ। ਇਹ ਸਿੱਖਣ ਦਾ ਦਿਨ ਹੈ। ਮੈਂ ਵੀ ਗਲਤੀਆਂ ਕਰਦਾ ਹਾਂ। ਅਸੀਂ ਇਹੋ ਗੱਲ ਕਰਾਂਗੇ। 'ਠੀਕ ਹੈ, ਉਹ ਦਿਨ ਬੀਤ ਗਿਆ ਹੈ, ਆਓ ਇਸ ਗੱਲ 'ਤੇ ਧਿਆਨ ਦੇਈਏ ਕਿ ਅਸੀਂ ਬਿਹਤਰ ਕੀ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਅਤੇ ਆਪਣਾ ਸਭ ਤੋਂ ਵਧੀਆ ਦਿਓ।