ਇਸ ਕ੍ਰਿਕਟਰ ਨੇ ਬੰਦ ਕਮਰੇ 'ਚ ਲੜਕੀ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ

05/24/2017 7:05:39 PM

ਨਵੀਂ ਦਿੱਲੀ— ਦੁਨੀਆ ਦੇ ਦਿੱਗਜ ਬੱਲੇਬਾਜ਼ਾਂ 'ਚ ਸ਼ੁਮਾਰ ਵੈਸਟ ਇੰਡੀਜ਼ ਦੇ ਮਾਰਲੋਨ ਸੈਮੁਅਲਸ ਦਾ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਉਹ ਸਾਰੀਆਂ ਹੱੱਦਾਂ ਪਾਰ ਕਰਦੇ ਨਜ਼ਰ ਆਏ। ਦਰਅਸਲ, ਸੈਮੁਅਲਸ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਲੜਕੀਆਂ ਨਾਲ ਲਾਈਵ ਹੋਏ ਜਿਸ 'ਚ ਉਹ ਉਨ੍ਹਾਂ ਨਾਲ ਹੋਟ ਅੰਦਾਜ਼ 'ਚ ਮਸਤੀ ਕਰਦੇ ਦਿਖੇ।

ਸੈਮੁਅਲਸ ਲਗਭਗ ਅੱਧੇ ਘੰਟੇ ਤੱਕ ਲੜਕੀਆਂ ਨਾਲ ਲਾਈਵ ਹੋਏ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਖੁਲ੍ਹ ਕੇ ਜਿਊਂਦੇ ਹਨ ਅਤੇ ਉਨ੍ਹਾਂ ਬਾਰੇ ਕੋਈ ਕੁਝ ਵੀ ਕਹੇ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ। ਵੀਡੀਓ ਨੂੰ ਦੇਖ ਅਜਿਹਾ ਲਗ ਰਿਹਾ ਹੈ ਕਿ ਉਹ ਕਿਸੇ ਹੋਟਲ ਦੇ ਕਮਰੇ 'ਚ ਲੜਕੀਆਂ ਨਾਲ ਮਸਤੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਵੈਸਟ ਇੰਡੀਜ਼ ਦੇ ਖਿਡਾਰੀਆਂ ਲਈ ਲੜਕੀਆਂ ਨਾਲ ਖੁਲ੍ਹੇਆਮ ਮਸਤੀ ਅਤੇ ਪਾਰਟੀ ਕਰਨਾ ਵੱਡੀ ਗੱਲ ਨਹੀਂ ਹੈ। ਹਾਲ ਹੀ 'ਚ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਵੀ ਆਪਣੇ ਪਤਨੀ ਦੇ ਨਾਲ ਅਜਿਹਾ ਡਾਂਸ ਕਰ ਰਹੇ ਸਨ ਜੋ ਕਿ ਭਾਰਤੀ ਰਵਾਇਤ ਮੁਤਾਬਕ ਕਾਫੀ ਸ਼ਰਮਸਾਰ ਕਰ ਦੇਣ ਵਾਲਾ ਸੀ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ।


Related News