ਇਹ ਹਨ ਦੁਨੀਆ ''ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ-5 ਕ੍ਰਿਕਟਰਸ

Tuesday, Jul 11, 2017 - 11:03 PM (IST)

ਇਹ ਹਨ ਦੁਨੀਆ ''ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ-5 ਕ੍ਰਿਕਟਰਸ

ਨਵੀਂ ਦਿੱਲੀ— ਕ੍ਰਿਕਟ ਇਤਿਹਾਸ 'ਚ ਖਿਡਾਰੀਆਂ ਨੂੰ ਬਹੁਤ ਪੈਸਾ ਮਿਲਦਾ ਹੈ। ਉਨ੍ਹਾਂ ਨੂੰ ਖੇਡਣ ਦੇ ਨਾਲ ਨਾਲ ਕਈ ਵਿਗਿਆਪਨਾਂ 'ਚ ਕੰਮ ਕਰਨ ਦਾ ਵੀ ਮੌਕਾ ਮਿਲਦਾ ਹੈ। ਕ੍ਰਿਕਟਰਸ ਵੀ ਫਿਲਮੀ ਸਟਾਰਾਂ ਤੋਂ ਘੱਟ ਨਹੀਂ ਹਨ। ਅੱਜ ਅਸੀਂ ਉਨ੍ਹਾਂ ਵਿਸ਼ਵ ਦੇ ਟਾਪ-5 ਖਿਡਾਰੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ 2017 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ।
1. ਵਿਰਾਟ ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। 2017 'ਚ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਵਲੋਂ ਆਈ.ਪੀ.ਐੱਲ. ਦੇ ਕੰਟਰੈਕਟ ਦੇ ਤੌਰ 'ਤੇ 6.9 ਮਿਲੀਅਨ ਡਾਲਰ ਮਿਲੇ। ਵਿਗਿਆਪਨਾਂ ਤੋਂ ਕੋਹਲੀ ਨੇ 20 ਮਿਲੀਅਨ ਕਮਾਏ ਹਨ।

PunjabKesari

2. ਮਹਿੰਦਰ ਸਿੰਘ ਧੋਨੀ
ਕੈਪਟਨ ਕੂਲ ਦੇ ਨਾ ਤੋਂ ਪਹਿਚਾਣੇ ਜਾਣ ਵਾਲੇ ਮਹਿੰਦਰ ਸਿੰਘ ਧੋਨੀ ਵੀ ਇਸ ਖਿਡਾਰੀਆਂ 'ਚ ਸ਼ਾਮਲ ਹਨ। ਉਨ੍ਹਾਂ ਨੂੰ ਬੀ.ਸੀ.ਸੀ.ਆਈ. ਅਤੇ ਆਈ.ਪੀ.ਐੱਲ. ਤੋਂ 5.7 ਮਿਲੀਅਨ ਡਾਲਰ ਮਿਲੇ ਹਨ। ਇਸ ਤੋਂ ਇਲਾਵਾ ਮਾਹੀ ਨੇ ਵਿਗਿਆਪਨਾਂ ਤੋਂ 14 ਮਿਲੀਅਨ ਡਾਲਰ ਦੀ ਕਮਾਈ ਕੀਤੀ।

PunjabKesari

3. ਕ੍ਰਿਸ ਗੇਲ
ਵੈਸਟਇੰਡੀਜ਼ ਦੇ ਕ੍ਰਿਸ ਗੇਲ ਸਿਕਸਰ ਮਸ਼ੀਨ ਦੇ ਨਾ ਤੋਂ ਮਸ਼ਹੂਰ ਹੈ। ਭਾਵੇਂ ਹੀ ਇਹ ਧਾਕੜ ਬੱਲੇਬਾਜ਼ ਵੈਸਟਇੰਡੀਜ਼ ਦੇ ਲਈ ਘੱਟ ਕ੍ਰਿਕਟ ਖੇਡਦਾ ਹੈ,  ਇੰਨ੍ਹਾਂ ਨੂੰ ਵੱਖ-ਵੱਖ ਟੀ-20 ਲੀਗਸ ਤੋਂ 4.5 ਮੀਲੀਅਨ ਡਾਲਰ, ਜਦਕਿ ਵਿਗਿਆਪਨਾਂ ਤੋਂ 3 ਮਿਲੀਆਨ ਡਾਲਰ ਮਿਲਦੇ ਹਨ।

PunjabKesari

4. ਏ.ਬੀ. ਡਿਵੀਲੀਅਰਸ
ਏ.ਬੀ. ਡਿਵੀਲੀਅਰਸ ਸ਼ਾਨਦਾਰ ਬੱਲੇਬਾਜ਼ਾਂ ਚੋਂ ਇਕ ਹੈ। ਆਈ.ਪੀ.ਐੱਲ. ਤੇ ਦੱਖਣੀ ਅਫਰੀਕਾ ਸੇਂਟ੍ਰਲ ਕੰਟਰੈਕਟ ਸਮੇਤ ਆਈ.ਪੀ.ਐੱਲ. ਤੋਂ 4.5 ਮਿਲੀਅਨ ਡਾਲਰ ਮਿਲੇ ਹਨ। ਵਿਗਿਆਪਨਾਂ ਤੋਂ 5.5 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ।

PunjabKesari

5. ਡੇਵਿਡ ਵਾਰਨਰ
ਆਸਟਰੇਲੀਆ ਦੇ ਓਪਨਰ ਧਾਕੜ ਬੱਲੇਬਾਜ਼ ਵਾਰਨਰ ਵੀ ਇਸ ਸੂਚੀ 'ਚ ਸ਼ਾਮਲ ਹਨ। ਉਨ੍ਹਾਂ ਨੇ ਆਸਟਰੇਲੀਆ ਬੋਰਡ ਅਤੇ ਆਈ.ਪੀ.ਐੱਲ. ਤੋਂ 3.5 ਮਿਲੀਅਨ ਡਾਲਰ ਦੀ ਕਮਾਈ ਕੀਤੀ 'ਤੇ ਵਿਗਿਆਪਨ ਤੋਂ 2 ਮਿਲੀਅਨ ਡਾਲਰ ਕਮਾਏ ਹਨ।

PunjabKesari


Related News