ਇਹ ਹਨ ਉਹ ਕੁਝ ਕ੍ਰਿਕਟਰਸ ਜੋ ਫਸ ਚੁੱਕੇ ਹਨ ਸੈਕਸ ਸਕੈਂਡਲ ''ਚ

09/12/2017 3:10:33 PM

ਨਵੀਂ ਦਿੱਲੀ— ਕ੍ਰਿਕਟਰਸ ਅਤੇ ਵਿਵਾਦਾਂ ਦਾ ਕੁਨੈਕਸ਼ਨ ਕਾਫੀ ਪੁਰਾਣਾ ਹੈ। ਜਿੱਥੇ ਖਿਡਾਰੀ ਆਪਣੇ ਚੰਗੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਹਨ, ਉੱਥੇ ਹੀ ਦੂਜੇ ਪਾਸੇ ਆਪਣੀਆਂ ਕੁਝ ਗ਼ਲਤੀਆਂ ਦੀ ਵਜ੍ਹਾ ਨਾਲ ਵਿਵਾਦਾਂ 'ਚ ਵੀ ਆ ਜਾਂਦੇ ਹਨ। ਅਜਿਹੇ ਹੀ ਕਈ ਖਿਡਾਰੀ ਹਨ, ਜੋ ਕਈ ਵਾਰ ਵੱਡੇ-ਵੱਡੇ ਸਕੈਂਡਲਸ 'ਚ ਫਸ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਸੈਕਸ ਸਕੈਂਡਲਸ 'ਚ ਫਸ ਚੁੱਕੇ ਕੁਝ ਕ੍ਰਿਕਟਰਾਂ ਦੇ ਬਾਰੇ 'ਚ।

ਸ਼ੇਨ ਵਾਰਨ
ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਆਉਂਦਾ ਹੈ। ਉਹ ਆਪਣੇ ਕ੍ਰਿਕਟ ਕਰੀਅਰ ਤੋਂ ਵੀ ਜ਼ਿਆਦਾ ਮਹਿਲਾਵਾਂ ਦੇ ਨਾਲ ਸਬੰਧ ਅਤੇ ਸੈਕਸ ਸਕੈਂਡਲਸ ਦੀ ਵਜ੍ਹਾ ਨਾਲ ਸੁਰਖ਼ੀਆਂ 'ਚ ਰਹੇ। ਵਾਰਨ 'ਤੇ ਕਈ ਮਹਿਲਾਵਾਂ ਨੇ ਛੇੜਛਾੜ ਅਤੇ ਅਸ਼ਲੀਲਤਾ ਦੇ ਦੋਸ਼ ਲਗਾਏ। ਸਾਲ 2002 'ਚ ਵਾਰਨ 'ਤੇ ਬ੍ਰਿਟਿਸ਼ ਨਰਸ ਨੇ ਦੋਸ਼ ਲਗਾਇਆ ਸੀ ਕਿ ਆਸਟਰੇਲੀਅਨ ਸਪਿਨਰ ਨੇ ਉਨ੍ਹਾਂ ਨਾਲ ਸਬੰਧ ਬਣਾਉਣ ਦੇ ਲਈ ਦਬਾਅ ਬਣਾਇਆ। ਨਰਸ ਡੋਨਾ ਰਾਈਟ ਨੇ ਖੁਲ੍ਹਾਸਾ ਕੀਤਾ ਕਿ ਵਾਰਨ ਉਨ੍ਹਾਂ ਨੂੰ ਗੰਦੇ ਮੈਸੇਜ ਭੇਜਦੇ ਅਤੇ ਫੋਨ 'ਤੇ ਅਸ਼ਲੀਲ ਗੱਲਾਂ ਕਰਦੇ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਵਾਰਨ ਨੇ ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਆਸਟਰੇਲੀਆ ਦੇ ਉਪ ਕਪਤਾਨ ਅਹੁਦੇ ਤੋਂ ਹਟਾ ਦਿੱਤਾ ਗਿਆ।

PunjabKesari
ਕ੍ਰਿਸ ਗੇਲ
ਸੈਕਸ ਸਕੈਂਡਲ 'ਚ ਵੈਸਟਇੰਡੀਜ਼ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਵੀ ਫਸ ਚੁੱਕੇ ਹਨ। 2012 'ਚ ਟੀ 20 ਵਰਲਡ ਕੱਪ ਦੇ ਦੌਰਾਨ ਇਨ੍ਹਾਂ ਦੇ ਕਮਰੇ ਤੋਂ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੇਲ 'ਤੇ ਦੋਸ਼ ਸਨ ਕਿ ਉਹ ਤਿੰਨ ਬ੍ਰਿਟਿਸ਼ ਮਹਿਲਾਵਾਂ ਦੇ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਸਨ। ਇਸ ਤੋਂ ਬਾਅਦ ਗੇਲ ਹੋਰ ਕਈ ਵਿਵਾਦਾਂ 'ਚ ਫਸ ਚੁੱਕੇ ਹਨ।

PunjabKesari
ਡੈਰੇਲ ਟਫੀ
ਨਿਊਜ਼ੀਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਡੈਰੇਲ ਟਫੀ ਦਾ ਨਾਂ ਵੀ ਨਿੱਜੀ ਜ਼ਿੰਦਗੀ 'ਚ ਕੀਤੇ ਗਏ ਕਈ ਕਾਰਨਾਮਿਆਂ ਦੀ ਵਜ੍ਹਾ ਨਾਲ ਸੁਰਖ਼ੀਆਂ 'ਚ ਰਿਹਾ ਹੈ। ਸਾਲ 2005 'ਚ ਟਫੀ ਦਾ ਇਕ ਸੈਕਸ ਟੇਪ ਸਾਹਮਣੇ ਆਇਆ ਸੀ। ਇਸ ਟੇਪ 'ਚ ਉਹ ਇਕ ਦੁਕਾਨ 'ਤੇ ਸੇਲਸ ਗਰਲ ਦੇ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੇ ਸਨ।

PunjabKesari
ਸ਼ਾਹਿਦ ਅਫਰੀਦੀ 
ਪਾਕਿਸਤਾਨੀ ਕ੍ਰਿਕਟ ਦੇ ਬੈਡ ਬੁਆਏ ਸ਼ਾਹਿਦ ਅਫਰੀਦੀ ਵੀ ਸਾਲ 2000 'ਚ ਇਕ ਸਕੈਂਡਲ 'ਚ ਫਸ ਚੁੱਕੇ ਹਨ। ਦਰਅਸਲ, ਇਹ ਪਾਕਿਸਤਾਨੀ ਹਰਫਨਮੌਲਾ ਕ੍ਰਿਕਟਰ ਉਨ੍ਹਾਂ ਦੇ 2 ਸਾਥੀਆਂ ਸਮੇਤ ਕਰਾਚੀ 'ਚ ਇਕ ਹੋਟਲ ਦੇ ਕਮਰੇ 'ਚ ਮਹਿਲਾਵਾਂ ਦੇ ਨਾਲ ਫੜਿਆ ਜਾ ਚੁੱਕਿਆ ਹੈ। ਇਸ ਘਟਨਾ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਨ੍ਹਾਂ ਸਾਰਿਆਂ 'ਤੇ ਚੈਂਪੀਅਨਸ ਟਰਾਫੀ 'ਚ ਖੇਡਣ 'ਤੇ ਰੋਕ ਲਗਾ ਦਿੱਤੀ ਸੀ। ਇਕ ਭਾਰਤੀ ਮਾਡਲ ਅਰਸ਼ੀ ਖਾਨ ਨੇ ਵੀ ਅਫਰੀਦੀ ਦੇ ਨਾਲ ਆਪਣੇ ਰਿਸ਼ਤੇ ਹੋਣ ਦੀ ਗੱਲ ਕਹੀ ਸੀ। ਮਾਡਲ ਨੇ ਅਫਰੀਦੀ ਦੇ ਨਾਲ ਸਰੀਰਕ ਸਬੰਧ ਤੱਕ ਹੋਣ ਦਾ ਦਾਅਵਾ ਕੀਤਾ ਸੀ।

PunjabKesari


Related News