ਸੈਲੀਬ੍ਰਿਟੀਜ਼ ਨੂੰ ਉਸ ਪ੍ਰੋਡਕਟ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ, ਜਿਸ ਦਾ ਉਹ ਸਮਰਥਨ ਕਰਦੇ ਹਨ : ਸ਼ੇਖਰ ਕਪੂਰ

Thursday, Jun 27, 2024 - 10:07 AM (IST)

ਸੈਲੀਬ੍ਰਿਟੀਜ਼ ਨੂੰ ਉਸ ਪ੍ਰੋਡਕਟ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ, ਜਿਸ ਦਾ ਉਹ ਸਮਰਥਨ ਕਰਦੇ ਹਨ : ਸ਼ੇਖਰ ਕਪੂਰ

ਮੁੰਬਈ (ਬਿਊਰੋ) - ਸਾਹਿਤਕਾਰ ਸ਼ੇਖਰ ਕਪੂਰ ਨੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮਾਂ ਦਾ ਸਮਰਥਨ ਕੀਤਾ ਕਿ ਉਪਭੋਗਤਾ ਉਤਪਾਦਾਂ ਦਾ ਸਮਰਥਨ ਕਰਦੇ ਹੋਏ ਵਿਗਿਆਪਨਕਰਤਾਵਾਂ ਅਤੇ ਸਮਰਥਨਕਰਤਾਵਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਉਹ ਗੁੰਮਰਾਹਕੁੰਨ ਇਸ਼ਤਿਹਾਰ ਜਾਰੀ ਕਰਨ ਲਈ ਬਰਾਬਰ ਦੇ ਜ਼ਿੰਮੇਵਾਰ ਹਨ।

ਇਹ ਖ਼ਬਰ ਵੀ ਪੜ੍ਹੋ- ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ

ਅਦਾਲਤ ਨੇ ਇਹ ਵੀ ਕਿਹਾ ਕਿ ਮਸ਼ਹੂਰ ਹਸਤੀਆਂ ਤੇ ਜਨਤਕ ਹਸਤੀਆਂ ਲਈ ਕਿਸੇ ਵੀ ਪ੍ਰੋਡਕਟ ਦਾ ਸਮਰਥਨ ਕਰਨ ਵੇਲੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਲਾਜ਼ਮੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਫਾਈਨਲੀ! ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਪਭੋਗਤਾ ਉਤਪਾਦਾਂ ਦਾ ਸਮਰਥਨ ਕਰਨ ਵਾਲੀਆਂ ਸ਼ਖਸੀਅਤਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਤਪਾਦ ਉਪਭੋਗਤਾ ਨੂੰ ਗੁੰਮਰਾਹਕੁੰਨ ਜਾਂ ਨੁਕਸਾਨਦੇਹ ਨਾ ਹੋਣ। 

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਆਓ ਕੋਲਾ ਤੇ ਮਿੱਠੇ ਪੀਣ ਵਾਲੇ ਪਦਾਰਥਾਂ ਨਾਲ ਸ਼ੁਰੂਆਤ ਕਰੀਏ ਜੋ ਸਿਹਤ ਲਈ ਖ਼ਤਰਾ ਹਨ। ਇਸ ਨੂੰ ਇੰਝ ਸਮਝਦੇ ਹਾਂ, ਜੇਕਰ 10 ਫੀਸਦੀ ਭਾਰਤੀਆਂ ਨੂੰ ਸ਼ੂਗਰ ਹੈ ਤਾਂ 50 ਫੀਸਦਾ ਸ਼ੂਗਰ ਦੇ ਮਰੀਜ਼ ਨੂੰ ਇਹ ਪਤਾ ਨਹੀਂ ਕਿ ਉਨ੍ਹਾਂ ਨੂੰ ਇਹ ਹੈ ਅਤੇ ਇਹ ਆਸਾਨੀ ਨਾਲ ਮਿੱਠੇ ਡ੍ਰਿੰਕਸ ਪੀਣ ਨਾਲ ਹੁੰਦਾ ਹੈ। ਕੋਲਾ ਤੇ ਹੋਰ ਮਿੱਠੇ ਡ੍ਰਿੰਕਸ ਪਦਾਰਥਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਲਾ ਸਿਹਤ ਲਈ ਬਹੁਤ ਖਤਰਨਾਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News