ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ

06/10/2024 4:24:51 PM

ਨਵੀਂ ਦਿੱਲੀ- ਐਤਵਾਰ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਵਿਖੇ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਹੋਇਆ। ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ। ਉਨ੍ਹਾਂ ਨਾਲ ਕੈਬਨਿਟ ਕੁੱਲ 71 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ, 30 ਕੈਬਨਿਟ ਮੰਤਰੀਆਂ, ਸੁਤੰਤਰ ਚਾਰਜ ਵਾਲੇ 5 ਰਾਜ ਮੰਤਰੀਆਂ ਅਤੇ 36 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੋਦੀ ਦੀ ਨਵੀਂ ਕੈਬਨਿਟ ਵਿਚ ਯੁਵਾ ਨੇਤਾਵਾਂ ਦੇ ਨਾਲ-ਨਾਲ 7 ਮਹਿਲਾ ਮੰਤਰੀਆਂ ਨੂੰ ਵੀ ਥਾਂ ਮਿਲੀ ਹੈ। 

ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ

7 ਮਹਿਲਾ ਮੰਤਰੀਆਂ 'ਚ ਨਿਰਮਲਾ ਸੀਤਾਰਮਨ, ਅੰਨਪੂਰਨਾ ਦੇਵੀ, ਅਨੁਪ੍ਰਿਆ ਪਟੇਲ, ਸ਼ੋਭਾ ਕਰੰਦਲਾਜੇ, ਰਕਸ਼ਾ ਖਡਸੇ, ਸਾਵਿੱਤਰੀ ਠਾਕੁਰ ਅਤੇ ਨਿਮੁਬੇਨ ਬੰਭਾਨੀਆ ਹਨ। ਇਨ੍ਹਾਂ 7 ਮਹਿਲਾ ਮੰਤਰੀਆਂ ਨੂੰ ਮੋਦੀ ਦੀ ਨਵੀਂ ਕੈਬਨਿਟ ਵਿਚ ਥਾਂ ਮਿਲੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-

ਨਿਰਮਲਾ ਸੀਤਾਰਮਨ

ਰਾਜ ਸਭਾ ਸੰਸਦ ਮੈਂਬਰ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਵਿਚ ਵੀ ਮੰਤਰੀ ਰਹੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਵਿੱਤ ਮੰਤਰੀ ਦਾ ਕਾਰਜਕਾਲ ਪੂਰਾ ਕੀਤਾ। ਨਿਰਮਲਾ ਸੀਤਾਰਮਨ ਦੀ ਗਿਣਤੀ ਭਾਜਪਾ ਦੇ ਸੀਨੀਅਰ ਨੇਤਾਵਾਂ ਵਿਚ ਹੁੰਦੀ ਹੈ।

PunjabKesari

ਅਨੁਪ੍ਰਿਆ ਪਟੇਲ

ਅਨੁਪ੍ਰਿਆ ਪਟੇਲ ਨੇ ਇਸ ਵਾਰ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਆਪਨਾ ਦਲ ਸੁਪਰੀਮੋ ਨੇ ਉੱਤਰ ਪ੍ਰਦੇਸ਼ ਦੀ ਮਿਰਜ਼ਾਪੁਰ ਸੀਟ 'ਤੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਉਮੀਦਵਾਰ ਰਮੇਸ਼ ਚੰਦ ਨੂੰ ਹਰਾਇਆ ਹੈ। ਪਿਛਲੀ ਮੋਦੀ ਸਰਕਾਰ ਵਿਚ ਵੀ ਕੇਂਦਰੀ ਮੰਤਰੀ ਬਣੀ ਸੀ।

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

PunjabKesari

ਸਾਵਿੱਤਰੀ ਠਾਕੁਰ

ਸਾਵਿੱਤਰੀ ਠਾਕੁਰ ਨੂੰ ਵੀ ਮੋਦੀ ਦੀ ਨਵੀਂ ਕੈਬਨਿਟ ਵਿਚ ਥਾਂ ਮਿਲੀ ਹੈ। ਸਾਵਿੱਤਰੀ ਠਾਕੁਰ ਨੇ ਮੱਧ ਪ੍ਰਦੇਸ਼ ਦੀ ਧਾਰ ਲੋਕ ਸਭਾ ਸੀਟ ਜਿੱਤੀ ਹੈ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਰਾਧੇਸ਼ਿਆਮ ਮੁਵੇਲ ਨੂੰ ਹਰਾਇਆ ਹੈ।

PunjabKesari

ਰਕਸ਼ਾ ਖਡਸੇ

ਰਕਸ਼ਾ ਖਡਸੇ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਰਾਵੇਰ ਤੋਂ ਜਿੱਤ ਦਰਜ ਕੀਤੀ ਹੈ। ਰਕਸ਼ਾ ਖਡਸੇ ਨੇ ਐੱਨ. ਸੀ. ਪੀ. ਉਮੀਦਵਾਰ ਸ਼ਰਦ ਪਵਾਰ ਧਿਰ ਨੂੰ ਹਰਾਇਆ ਹੈ। ਉਨ੍ਹਾਂ ਨੇ ਜਿੱਤ ਦੀ ਹੈਟ੍ਰਿਕ ਵੀ ਲਾਈ ਹੈ। ਰਕਸ਼ਾ ਨੇ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ-  ਮੋਦੀ ਸਰਕਾਰ 3.0: ਨਵੀਂ ਕੈਬਨਿਟ 'ਚ 11 ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਮੰਤਰੀ, ਰਵਨੀਤ ਬਿੱਟੂ ਨੂੰ ਵੀ ਮਿਲੀ ਥਾਂ

PunjabKesari

ਨਿਮੁਬੇਨ ਬੰਭਾਨੀਆ 

ਨਿਮੁਬੇਨ ਬੰਭਾਨੀਆ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਗੁਜਰਾਤ ਦੀ ਭਾਵਨਗਰ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੇਸ਼ ਮਕਵਾਣਾ ਨੂੰ ਸਾਢੇ 4 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

PunjabKesari

ਅੰਨਪੂਰਨਾ ਦੇਵੀ

ਅੰਨਪੂਰਨਾ ਦੇਵੀ ਨੇ ਝਾਰਖੰਡ ਦੀ ਕੋਡਰਮਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਲੈਫਟ ਉਮੀਦਵਾਰ ਵਿਨੋਦ ਕੁਮਾਰ ਸਿੰਘ ਨੂੰ 3 ਲੱਖ ਤੋਂ ਵੱਧ  ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਹ ਦੂਜੀ ਵਾਰ ਸੰਸਦ ਮੈਂਬਰ ਬਣੀ ਹੈ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਵੀ ਉਹ ਮੰਤਰੀ ਬਣੀ ਸੀ।

PunjabKesari

ਸ਼ੋਭਾ ਕਰੰਦਲਾਜੇ

ਸ਼ੋਭਾ ਕਰੰਦਲਾਜੇ ਨੂੰ ਫਿਰ ਤੋਂ ਮੋਦੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਪਿਛਲੀ ਮੋਦੀ ਸਰਕਾਰ ਵਿਚ ਵੀ ਉਹ ਮੰਤਰੀ ਸੀ। ਉਨ੍ਹਾਂ ਨੇ ਕਰਨਾਟਕ ਦੀ ਬੈਂਗਲੁਰੂ ਨਾਰਥ ਸੀਟ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਪ੍ਰੋਫੈਸਰ ਐਮ. ਵੀ. ਰਾਜੀਵ ਗੌੜਾ ਨੂੰ ਹਰਾਇਆ ਹੈ।
 PunjabKesari


 


Tanu

Content Editor

Related News