ਦੱ. ਅਫਰੀਕਾ ਖਿਲਾਫ ਨੌਜਵਾਨ ਟੀਮ ਇੰਡੀਆ ਸਾਹਮਣੇ ਹੋਣਗੀਆਂ ਇਹ 3 ਚੁਣੌਤੀਆਂ

Sunday, Sep 15, 2019 - 02:42 PM (IST)

ਦੱ. ਅਫਰੀਕਾ ਖਿਲਾਫ ਨੌਜਵਾਨ ਟੀਮ ਇੰਡੀਆ ਸਾਹਮਣੇ ਹੋਣਗੀਆਂ ਇਹ 3 ਚੁਣੌਤੀਆਂ

ਸਪੋਰਟਸ ਡੈਸਕ : ਅੱਜ ਭਾਰਤੀ ਟੀਮ ਦਾ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ ਮੈਦਾਨ 'ਤੇ ਖੇਡਿਆ ਜਾਵੇਗਾ। ਕਪਤਾਨ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਕੁਝ ਨਵੇਂ ਚਿਹਰਿਆਂ ਦੇ ਨਾਲ ਮੈਦਾਨ 'ਤੇ ਉੱਤਰ ਸਕਦੀ ਹੈ। ਇਸ ਨੂੰ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਵੱਲੋਂ ਵੀ ਦੇਖਿਆ ਜਾ ਰਿਹਾ ਹੈ। ਵਨ ਡੇ ਵਿਸ਼ਵ ਕੱਪ 2019 ਵਿਚ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋ ਹਾਰ ਕੇ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਨੇ ਕਿਹਾ ਸੀ ਕਿ ਜੋ ਹੋ ਗਿਆ ਅਸੀਂ ਉਸ ਵੱਲ ਧਿਆਨ ਨਾ ਦੇ ਕੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਵੱਲ ਧਿਆਨ ਦੇ ਰਹੇ ਹਾਂ। ਇਸ ਤੋਂ ਇਲਾਵਾ ਕੋਚ ਰਵੀ ਸ਼ਾਸਤਰੀ ਵੀ ਕਹਿ ਚੁੱਕੇ ਹਨ ਕਿ ਅਸੀਂ ਭਵਿੱਖ ਦੀ ਟੀਮ ਬਣਾਉਣ ਲਈ ਵੱਧ ਤੋਂ ਵੱਧ ਨੌਜਵਾਨ ਖਿਡਾਰੀਆਂ ਨੂੰ ਮੌਕੇ ਦੇਣਾ ਚਾਹੁੰਦੇ ਹਾਂ।

ਸਹੀ ਸੰਯੋਜਨ ਲੱਭਣਾ ਚੁਣੌਤੀ
PunjabKesari

ਭਾਰਤੀ ਕਪਤਾਨ ਤੇ ਕੋਚ ਰਵੀ ਸ਼ਾਸਤਰੀ ਟੀ-20 ਵਿਚ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦੇ ਪੱਖ 'ਚ ਰਹੇ ਹਨ। ਧਾਕੜ ਬੱਲੇਬਾਜ਼ ਵਿਰਾਟ ਦੀ ਅਗਵਾਈ ਵਿਚ ਭਾਰਤੀ ਟੀਮ ਟੀ-20 ਫਾਰਮੈਟ 'ਚ ਆਪਣੀਆਂ ਤਿਆਰੀਆਂ 'ਚ ਕੋਈ ਕਸਰ ਨਹੀਂ ਛੱਡ ਰਹੀ, ਜਿਸ ਦੇ ਜ਼ਿਆਦਾਤਰ ਖਿਡਾਰੀ ਦੁਨੀਆ ਦੀ ਮਸ਼ਹੂਰ ਟੀ-20 ਇੰਡੀਅਨ ਪ੍ਰੀਮੀਅਰ ਲੀਗ 'ਚ ਵੀ ਖੇਡਣ ਦਾ ਤਜਰਬਾ ਰੱਖਦੇ ਹਨ ਪਰ ਇਨ੍ਹਾਂ ਖਿਡਾਰੀਆਂ ਦੇ ਨਾਲ ਟੀਮ ਦਾ ਸਹੀ ਸੰਯੋਜਨ ਚੁਣਨਾ ਅਜੇ ਵੀ ਚੁਣੌਤੀਪੂਰਨ ਹੋਵੇਗਾ।

ਚਾਹਲ ਤੇ ਕੁਲਦੀਪ ਦੀ ਭਰਪਾਈ ਕਰਨਾ ਮੁਸ਼ਕਿਲ
PunjabKesari

ਟੀਮ ਦੇ ਸੀਮਤ ਓਵਰਾਂ 'ਚੋਂ ਦੋ ਨਿਯਮਿਤ ਸਪਿਨਰ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਫਿਲਹਾਲ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਤੇ ਰਾਹੁਲ ਚਾਹਰ ਨੂੰ ਮੌਕਾ ਦਿੱਤਾ ਗਿਆ ਹੈ। ਚਾਹਲ ਤੇ ਕੁਲਦੀਪ ਨੂੰ ਟੀਮ 'ਚ ਨਾ ਚੁਣਨ 'ਤੇ ਕੋਹਲੀ ਨੇ ਕਿਹਾ ਸੀ ਕਿ ਹੁਣ ਟੀ-20 'ਚ ਆਖਰੀ ਨੰਬਰ ਤਕ ਬੱਲੇਬਾਜ਼ੀ ਦੀ ਲੋੜ ਹੁੰਦੀ ਹੈ। ਜਿਹੜਾ ਬੱਲੇ ਨਾਲ ਪ੍ਰਦਰਸ਼ਨ ਨਾ ਕਰ ਸਕਿਆ, ਉਸ ਦਾ ਸਥਾਨ ਖਤਰੇ 'ਚ ਹੈ।

ਧਵਨ ਦੀ ਫਾਰਮ ਵੀ ਚਿੰਤਾ ਦਾ ਵਿਸ਼ਾ
PunjabKesari

ਟੀਮ ਇੰਡੀਆ ਦਾ ਭਾਵੇਂ ਹੀ ਚੋਟੀਕ੍ਰਮ ਕਾਫੀ ਮਜ਼ਬੂਤ ਹੈ ਪਰ ਸ਼ਿਖਰ ਧਵਨ ਦੀ ਫਾਰਮ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ। ਧਵਨ ਦਾ ਵੈਸਟਇੰਡੀਜ਼ 'ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਤੇ ਉਸ ਨੇ 3 ਟੀ-20 ਮੈਚਾਂ 'ਚ 1, 23 ਤੇ 3 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਤੇ ਉਹ ਇਸ ਤੋਂ ਸਿੱਖਿਆ ਲੈ ਕੇ ਇਸ ਵਾਰ ਘਰੇਲੂ ਮੈਦਾਨ 'ਤੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਉਂਝ ਵੀ ਓਪਨਿੰਗ ਵਿਚ ਰੋਹਿਤ ਜਾਂ ਕੇ. ਐੱਲ. ਰਾਹੁਲ ਆਉਣਗੇ ਜਾਂ ਰੋਹਿਤ-ਧਵਨ ਪਰ ਫਿਲਹਾਲ ਅਜੇ ਸਥਿਤੀ ਸਾਫ ਨਹੀਂ ਹੈ ਕਿ ਕੌਣ-ਕੌਣ ਓਪਨਿੰਗ ਕਰੇਗਾ।

ਬੁਮਰਾਹ-ਭੁਵੀ ਦੀ ਗੈਰ-ਹਾਜ਼ਰੀ 'ਚ ਇਨ੍ਹਾਂ 'ਤੇ ਰਹੇਗੀ ਜ਼ਿੰਮੇਵਾਰੀ :

PunjabKesari

ਨਵਦੀਪ ਸੈਣੀ—ਵੈਸਟਇੰਡੀਜ਼ ਦੌਰੇ ਤੋਂ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ। 3 ਟੀ-20 ਮੈਚਾਂ ਵਿਚ 5 ਵਿਕਟਾਂ ਲਈਆਂ।
ਦੀਪਕ ਚਾਹਰ—ਆਈ. ਪੀ. ਐੱਲ. ਦੀ ਦੇਣ ਹੈ ਦੀਪਕ ਚਾਹਰ। ਅਜੇ ਤਕ ਇਕ ਹੀ ਵਨ ਡੇ ਤੇ 2 ਟੀ-20 ਮੈਚਾਂ ਵਿਚ 5 ਵਿਕਟਾਂ ਹਾਸਲ ਕਰ ਚੁੱਕਾ ਹੈ।
ਖਲੀਲ ਅਹਿਮਦ—11 ਟੀ-20 ਮੈਚਾਂ ਵਿਚ 11 ਵਿਕਟਾਂ ਲੈਣ ਵਾਲਾ ਖਲੀਲ ਭਾਰਤ ਵਲੋਂ 11 ਵਨ ਡੇ ਵੀ ਖੇਡ ਚੁੱਕਾ ਹੈ। 13 ਮੈਚ ਖੇਡੇ ਗਏ ਹਨ ਹੁਣ ਤਕ ਦੋਵਾਂ ਟੀਮਾਂ ਵਿਚਾਲੇ ਦੱਖਣੀ ਅਫਰੀਕਾ ਦਾ ਭਾਰਤ ਵਿਚ ਪ੍ਰਦਰਸ਼ਨ ਬੇਹੱਦ ਚੰਗਾ ਹੈ। ਭਾਰਤ ਵਿਰੁੱਧ ਖੇਡੇ ਗਏ  6 ਟੀ-20 ਮੁਕਾਬਲਿਆਂ 'ਚੋਂ ਉਹ 4 ਜਿੱਤਣ ਵਿਚ ਸਫਲ ਰਿਹਾ ਹੈ। ਉਸ ਦਾ ਜਿੱਤ ਫੀਸਦੀ 66.67 ਬਣਦਾ ਹੈ।


Related News