ਪਾਕਿ ''ਚ ਹੋਣਗੇ PSL ਦੇ 3 ਮੈਚ, ਕਈ ਅੰਤਰਰਾਸ਼ਟਰੀ ਖਿਡਾਰੀ ਜੁੜੇ

02/21/2018 11:33:11 PM

ਕਰਾਚੀ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਤੀਸਰੇ ਸੈਸ਼ਨ ਦੀ ਕੱਲ ਦੁਬਈ 'ਚ ਸ਼ੁਰੂਆਤ ਹੋਵੇਗੀ, ਜਿਸ ਵਿਚ ਇਸ ਵਾਰ ਛੇਵੀਂ ਟੀਮ ਅਤੇ ਹੋਰ ਜ਼ਿਆਦਾ ਅੰਤਰਰਾਸ਼ਟਰੀ ਕ੍ਰਿਕਟਰ ਜੁੜੇ ਹਨ, ਜਿਸ ਦੇ 3 ਮੈਚ ਇਥੇ ਖੇਡੇ ਜਾਣਗੇ। ਮੁਲਤਾਨ ਸੁਲਤਾਨ ਦੇ ਰੂਪ 'ਚ ਨਵੀਂ ਟੀਮ ਅਤੇ ਸ਼ੇਨ ਵਾਟਸਨ ਤੇ ਬ੍ਰੈਂਡਨ ਮੈਕਕੁਲਮ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਜੁੜਨ ਨਾਲ ਪਿਛਲੇ ਸਾਲਾਂ 'ਚ ਸਪਾਟ ਫਿਕਸਿੰਗ ਵਿਵਾਦਾਂ ਨਾਲ ਘਿਰੇ ਇਸ ਟਵੰਟੀ-20 ਟੂਰਨਾਮੈਂਟ ਨੂੰ ਨਵਾਂ ਜੀਵਨ ਮਿਲਿਆ ਹੈ। ਪੀ. ਐੱਸ. ਐੱਲ. ਦੇ 3 ਮੈਚਾਂ ਦਾ ਆਯੋਜਨ ਲਾਹੌਰ ਅਤੇ ਕਰਾਚੀ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਅਗਲੇ ਸਾਲ ਪੂਰਾ ਟੂਰਨਾਮੈਂਟ ਪਾਕਿਸਤਾਨ 'ਚ ਆਯੋਜਿਤ ਕਰਨ ਲਈ ਰਸਤਾ ਸਾਫ ਹੋ ਗਿਆ ਹੈ।


Related News