8 ਸਾਲ ਬਾਅਦ ਫਿਰ ਪਾਕਿ ਜਾ ਕੇ ਕ੍ਰਿਕਟ ਖੇਡ ਸਕਦੀ ਹੈ ਸ਼੍ਰੀਲੰਕਾਈ ਟੀਮ

Tuesday, Aug 15, 2017 - 08:29 PM (IST)

ਨਵੀਂ ਦਿੱਲੀ— ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੀ ਟੀਮ ਨੂੰ ਪਾਕਿਸਤਾਨ ਦੌਰਾ ਕਰਨ ਦੀ ਆਗਿਆ ਦੇ ਦਿੱਤੀ ਹੈ। ਸ਼੍ਰੀਲੰਕਾ ਦੀ ਟੀਮ 'ਤੇ 2009 'ਚ ਪਾਕਿਸਤਾਨ 'ਚ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਕਿਸੇ ਵੀ ਟੀਮ ਨੇ ਉੱਥੇ ਦੌਰਾ ਨਹੀਂ ਕੀਤਾ। ਹੁਣ ਸ਼੍ਰੀਲੰਕਾਈ ਟੀਮ 8 ਸਾਲ ਬਾਅਦ ਕੌਮਾਂਤਰੀ ਮੈਚ ਖੇਡਣ ਲਈ ਪਾਕਿਸਤਾਨ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾਈ ਖਿਡਾਰੀਆਂ 'ਤੇ ਹੋਇਆ ਅੱਤਵਾਦੀ ਹਮਲੇ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਹੁਣ ਖਬਰ ਆ ਰਹੀ ਹੈ ਕਿ ਸ਼੍ਰੀਲੰਕਾ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ।


Related News