ਖੇਡ ਜਗਤ ਨੇ ਛੇਤਰੀ ਦੇ ਸੰਨਿਆਸ ’ਤੇ ਕਿਹਾ, ਖੇਡ ਦਾ ਅਸਲੀ ‘ਲੀਜੈਂਡ’

05/17/2024 10:30:55 AM

ਨਵੀਂ ਦਿੱਲੀ-ਚੈਂ ਪੀਅਨ ਫੁੱਟਬਾਲਰ ਸੁਨੀਲ ਛੇਤਰੀ ਦੇ ਵੀਰਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਖੇਡ ਜਗਤ ਦੇ ਦਿੱਗਜਾਂ ਨੇ ਉਸ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਜਿਸ ’ਚ ਵਿਰਾਟ ਕੋਹਲੀ 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਅਤੇ ਸਟਾਰ ਫੁੱਟਬਾਲਰ ਬਾਈਚੁੰਗ ਭੂਟੀਆ ਸ਼ਾਮਲ ਸੀ।
ਲੰਬੇ ਸਮੇਂ ਤੋਂ ਰਾਸ਼ਟਰੀ ਟੀਮ ਦੀ ਕਪਤਾਨੀ ਕਰ ਰਹੇ ਛੇਤਰੀ ਨੇ 6 ਜੂਨ ਨੂੰ ਕੋਲਕਾਤਾ ’ਚ ਕੁਵੈਤ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਤੋਂ ਬਾਅਦ ਸੰਨਿਆਸ ਦਾ ਐਲਾਨ ਕੀਤਾ ਸੀ। ਛੇਤਰੀ ਦੇ ਇੰਸਟਾਗ੍ਰਾਮ ’ਤੇ ਪੋਸਟ ਕੀਤੇ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੋਹਲੀ ਨੇ ਉਸ ਨੂੰ ਆਪਣਾ ਚੰਗਾ ਦੋਸਤ ਦੱਸਿਆ ਅਤੇ ਲਿਖਿਆ,‘‘ਮੇਰੇ ਭਰਾ, ਤੇਰੇ ’ਤੇ ਮਾਣ ਹੈ।
ਯੁਵਰਾਜ ਨੇ ਉਸ ਨੂੰ ‘ਲੀਜੈਂਡ’ ਦੱਸਦੇ ਹੋਏ ਕਿਹਾ ਕਿ 39 ਸਾਲਾ ਖਿਡਾਰੀ ਦੀ 150 ਰਾਸ਼ਟਰੀ ਮੈਚ ਖੇਡਣ ਦੀ ਵਿਰਾਸਤ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ। ਉਸ ਨੇ ਆਪਣੀ ‘ਇੰਸਟਾਗ੍ਰਾਮ ਸਟੋਰੀ’ ’ਤੇ ਲਿਖਿਆ,“ਖੇਡ ਦਾ ਸਹੀ ਮਾਇਨੇ ’ਚ ‘ਲੀਜੈਂਡ’, ਜਿਸ ਨੇ ਭਾਰਤੀ ਫੁੱਟਬਾਲ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਇਆ। ਤੁਹਾਡੇ ਜਨੂੰਨ ਨੇ ਇਕ ਪੀੜ੍ਹੀ ਨੂੰ ਇਸ ਖੇਡ ’ਚ ਆਉਣ ਲਈ ਪ੍ਰੇਰਿਤ ਕੀਤਾ ਹੈ।


Aarti dhillon

Content Editor

Related News