''ਖੇਲੋ ਇੰਡੀਆ'' ਗੀਤ ਨੇ 20 ਕਰੋੜ ਦਾ ਅੰਕੜਾ ਪਾਰ ਕੀਤਾ
Thursday, Jan 18, 2018 - 04:38 AM (IST)

ਨਵੀਂ ਦਿੱਲੀ— 'ਖੇਲੋ ਇੰਡੀਆ' ਗੀਤ 2 ਦਿਨਾਂ ਵਿਚ ਹੀ ਲੋਕਾਂ 'ਚ ਬਹੁਤ ਲੋਕਪ੍ਰਿਯ ਹੋ ਗਿਆ ਹੈ। ਯੂ-ਟਿਊਬ, ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ 'ਤੇ ਇਹ ਹੁਣ ਤਕ 20 ਕਰੋੜ ਲੋਕਾਂ ਤਕ ਪਹੁੰਚ ਚੁੱਕਾ ਹੈ। ਸਚਿਨ ਤੇਂਦੁਲਕਰ ਤੋਂ ਲੈ ਕੇ ਅਮਿਤਾਭ ਬੱਚਨ ਤਕ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਯਤਨ ਦੀ ਸ਼ਲਾਘਾ ਕੀਤੀ।
ਇਸ ਗੀਤ ਨੂੰ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ 15 ਜਨਵਰੀ ਨੂੰ ਜਾਰੀ ਕੀਤਾ ਸੀ। ਇਸ ਨੂੰ ਖੇਲੋ ਇੰਡੀਆ ਸਕੂਲ ਖੇਡਾਂ ਤੋਂ ਪਹਿਲਾਂ ਜਾਰੀ ਕੀਤਾ ਗਿਆ।