ਭਾਰਤ ਦਾ ਉਹ ਏਅਰ ਡਿਫੈਂਸ ਸਿਸਟਮ S-400 ਜਿਸ ਨੇ ਪਾਕਿ ਨੂੰ ਚਟਾਈ ਧੂਲ, ਜਾਣੋ ਖ਼ਾਸੀਅਤ
Saturday, May 10, 2025 - 02:37 PM (IST)

ਜਲੰਧਰ (ਵਿਸ਼ੇਸ਼)- ਚਾਹੇ ਭਾਰਤ ’ਚ ਰੱਖਿਆ ਸੌਦੇ ਨੂੰ ਲੈ ਕੇ ਪਿਛਲੇ ਸਮੇਂ ਹੰਗਾਮਾ ਹੁੰਦਾ ਰਿਹਾ ਹੋਵੇ ਪਰ ਭਾਰਤ-ਪਾਕਿ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਇਹ ਸਾਬਿਤ ਹੋ ਗਿਆ ਹੈ ਕਿ ਫਰਾਂਸ ਕੋਲੋਂ ਕਰੀਬ ਸਵਾ ਲੱਖ ਕਰੋੜ ਰੁਪਏ ਦੇ ਰਾਫੇਲ ਫਾਈਟਰ ਜਹਾਜਾਂ ਦੀ ਖ਼ਰੀਦ ਕੋਈ ਘਾਟੇ ਦਾ ਸੌਦਾ ਨਹੀਂ ਹੈ। ਇਹ ਉਹ ਫਾਈਟਰ ਜੈੱਟ ਹਨ, ਜੋ ਹੁਣ ਪਾਕਿਸਤਾਨੀ ਹਮਲਿਆਂ ਦੀ ਜਵਾਬੀ ਕਾਰਵਾਈ ’ਚ ਕਹਿਰ ਮਚਾ ਰਹੇ ਹਨ। ਇਸ ਦੇ ਉਲਟ ਪਾਕਿਸਤਾਨ ਦਾ ਚੀਨੀ ਨਿਰਮਿਤ ਏਅਰ ਡਿਫੈਂਸ ਸਿਸਟਮ ਭਾਰਤ ਦੇ ਸੁਦਰਸ਼ਨ ਐੱਸ-400 ਅੱਗ ਪੂਰੀ ਤਰ੍ਹਾਂ ਕਮਜ਼ੋਰ ਸਾਬਤ ਹੋਇਆ ਹੈ। ਇਸ ਦੀ ਖ਼ਰੀਦ ’ਤੇ ਭਾਰਤ ਨੇ ਲਗਭਗ 35 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ ਇਹ ਪਾਕਿਸਤਾਨੀ ਮਿਜਾਈਲਾਂ ਨੂੰ ਹਵਾ ’ਚ ਹੀ ਮਾਰ ਰਿਹਾ ਹੈ। ਦੇਸ਼ ਦੇ ਰਾਫੇਲ, ਸੁਖੋਈ ਜਹਾਜਾਂ ਅਤੇ ਬ੍ਰਹਮੋਸ ਵਰਗੀਆਂ ਜ਼ਬਰਦਸਤ ਤਕਨੀਕਾਂ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਕੇ ਉਸ ਦੇ ਚੀਨੀ ਐੱਚ. ਕਿਊ.-9 ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ। ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਜੰਗ ਦੀਆਂ ਗਿੱਦੜ-ਭਬਕੀਆਂ ਦੇਣ ਵਾਲਾ ਪਾਕਿਸਤਾਨ ਹੁਣ ਪੂਰੀ ਤਰ੍ਹਾਂ ਜੰਗ ਦੇ ਮੈਦਾਨ ’ਚ ਉਤਰਨ ਤੋਂ ਮੂੰਹ ਮੌੜ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਆਦਮਪੁਰ ਏਅਰਪੋਰਟ ਨੇੜੇ ਬੰਬਾਰੀ ਦੀ ਕੋਸ਼ਿਸ਼, ਧਮਾਕਿਆਂ ਨਾਲ ਦਹਿਲਿਆ ਇਲਾਕਾ
2016 ’ਚ ਫਰਾਂਸ ਨਾਲ ਹੋਈ ਸੀ 36 ਰਾਫੇਲ ਦੀ ਡੀਲ
ਪਾਕਿਸਤਾਨ ਦੇ ਹਮਲਿਆਂ ਖ਼ਿਲਾਫ਼ ਇਸਤੇਮਾਲ ਹੋਣ ਵਾਲੇ ਪ੍ਰਮੁੱਖ ਹੱਥਿਆਰਾਂ ’ਚ ਰੂਸ ਤੋਂ ਖ਼ਰੀਦਿਆ ਗਿਆ ਸੁਦਰਸ਼ਨ ਐੱਸ.-400 ਏਅਰ ਡਿਫੈਂਸ ਸਿਸਟਮ ਅਤੇ ਫਰਾਂਸ ਤੋਂ ਖ਼ਰੀਦੇ ਗਏ 36 ਰਾਫੇਲ ਫਾਈਟਰ ਜੈੱਟ ਸ਼ਾਮਲ ਹਨ। ਐੱਸ.-400 ਏਅਰ ਡਿਫੈਂਸ ਸਿਸਟਮ ਦੀ ਖਰੀਦ ’ਤੇ ਸਾਲ 2018 ’ਚ ਭਾਰਤ ਨੇ ਕਰੀਬ 35 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ, ਜਦਕਿ 2016 ’ਚ ਫਰਾਂਸ ਤੋਂ 36 ਰਾਫੇਲ ਫਾਈਟਰ ਜਹਾਜ਼ ਦੀ ਖ਼ਰੀਦ ਲਈ ਲਗਭਗ 59 ਹਜ਼ਾਰ ਕਰੋੜ ਰੁਪਏ ਦਾ ਸਮਝੋਤਾ ਕੀਤਾ ਸੀ। ਹਾਲ ਹੀ ’ਚ ਭਾਰਤ ਨੇ 36 ਹੋਰ ਰਾਫੇਲ ਜਹਾਜਾਂ ਦੀ 63 ਹਜ਼ਾਰ ਕਰੋੜ ਰੁਪਏ ’ਚ ਡੀਲ ਫਾਈਨਲ ਕੀਤੀ ਹੈ। ਇਨ੍ਹਾਂ ਜਹਾਜਾਂ ਦੀ ਡਿਲਿਵਰੀ 2029 ਦੇ ਅਖੀਰ ਤੱਕ ਸ਼ੁਰੂ ਹੋਵੇਗੀ ਅਤੇ 2031 ਤੱਕ ਭਾਰਤ ਨੂੰ ਸਾਰੇ ਜਹਾਜ ਮਿਲ ਜਾਣਗੇ।
ਇਹ ਵੀ ਪੜ੍ਹੋ: ਜਲੰਧਰ ਗਰਾਊਂਡ ਜ਼ੀਰੋ 'ਤੇ ਪਹੁੰਚਿਆ 'ਜਗ ਬਾਣੀ' ਦਾ ਪੱਤਰਕਾਰ, ਵੇਖੋ ਡਿੱਗੇ ਡਰੋਨ ਦੀਆਂ ਤਸਵੀਰਾਂ!
ਸਿੱਧੇ ਤੌਰ ’ਤੇ ਸਫ਼ਲ ਪ੍ਰੀਖਣ
ਜਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ’ਚ 26 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਨੇ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਲਾਂਚ ਕੀਤਾ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਰਾਫੇਲ ਫਾਈਟਰ ਜਹਾਜ ਅਤੇ ਐੱਸ.-400 ਏਅਰ ਡਿਫੈਂਸ ਸਿਸਟਮ ਦਾ ਜੰਗ ’ਚ ਸਿੱਧੇ ਤੌਰ ’ਤੇ ਸਫਲ ਪ੍ਰੀਖਣ ਵੀ ਹੋਇਆ ਹੈ। ਹਾਲਾਂਕਿ ਰਾਫੇਲ ਦੀ ਜ਼ਬਰਦਸਤ ਤਕਨੀਕ ਅਤੇ ਲੰਮੀ ਦੂਰੀ ਦੀ ਹਥਿਆਰ ਪ੍ਰਣਾਲੀ ਨੇ ਅੱਤਵਾਦੀ ਠਿਕਾਣਿਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਨਸ਼ਟ ਕਰ ਦਿੱਤਾ।
ਭਾਰਤ ਦੇ ਰੱਖਿਆ ਮੰਤਰਾਲੇ ਮੁਤਾਬਕ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਤਾਨ ਅਤੇ ਉਸ ਦੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ’ਚ ਅੱਤਵਾਦੀ ਠਿਕਾਣਿਆਂ ’ਤੇ ਹਵਾਈ ਹਮਲੇ ਕੀਤੇ, ਜਿਸ ’ਚ ਲਗਭਗ 100 ਅੱਤਵਾਦੀ ਮਾਰੇ ਗਏ ਹਨ। ਰਾਫੇਲ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਭਾਰਤ ਹੁਣ ਕਿਸੇ ਵੀ ਤ੍ਹਰਾਂ ਦੇ ਹਮਲੇ ਨਾਲ ਨਿਪਟਣ ਨੂੰ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋ ਰਹੇ ਲਗਾਤਾਰ ਧਮਾਕੇ, Red Alert ਜਾਰੀ, DC ਨੇ ਲੋਕਾਂ ਨੂੰ ਕੀਤੀ ਮੁੜ ਅਪੀਲ
ਚੀਨ ਦੀ ਫ਼ੌਜੀ ਤਕਨੀਕ ਬੇ-ਵਿਸ਼ਵਾਸੀ
ਚੀਨ ਦੀ ਫ਼ੌਜੀ ਤਕਨੀਕ ਦੀ ਗੱਲ ਕਰੀਏ ਤਾਂ ਇਸ ਦੇ ਹਥਿਆਰ ਅਸਲ ਜੰਗ ’ਚ ਫੇਲ੍ਹ ਹੋ ਰਹੇ ਹਨ। ਇਕ ਹਥਿਆਰ ਸਪਲਾਈਕਰਤਾ ਦੇ ਰੂਪ ’ਚ ਚੀਨ ਦੀ ਭਰੋਸੇਯੋਗਤਾ ਲਗਾਤਾਰ ਸਵਾਲਾਂ ਦੇ ਘੇਰੇ ’ਚ ਹੈ। ਭਾਰਤ ਨੇ ਹਾਲ ਹੀ ’ਚ ਜਦੋਂ 7 ਮਈ ਨੂੰ ਪਾਕਿਸਤਾਨ ਦੇ ਕਈ ਠਿਕਾਣਿਆਂ ’ਤੇ ਮਿਜਾਈਲ ਹਮਲੇ ਕੀਤੇ ਤਾਂ ਬਹਾਵਲਪੁਰ ’ਚ ਭਾਰਤੀ ਮਿਜਾਈਲਾਂ ਨੂੰ ਪਾਕਿਸਤਾਨ ਦਾ ਚੀਨੀ ਐੱਚ. ਕਿਊ.-9 ਸਿਸਟਮ ਰੋਕਣ ’ਚ ਪੂਰੀ ਤਰ੍ਹਾਂ ਅਸਫਲ ਰਿਹਾ। ਪਾਕਿਸਤਾਨ ਨੇ ਜਦੋਂ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉੱਤਰਲਾਈ ਅਤੇ ਭੁਜ ਸਮੇਤ ਉੱਤਰੀ ਅਤੇ ਪੱਛਮੀ ਭਾਰਤ ’ਚ ਕਈ ਫੌਜੀ ਠਿਕਾਣਿਆਂ ’ਤੇ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਤਾਂ ਭਾਰਤ ਨੇ ਜਵਾਬੀ ਕਾਰਵਾਈ ’ਚ ਲਾਹੌਰ ’ਚ ਪਾਕਿ ਦੇ ਏਅਰ ਡਿਫੈਂਸ ਸਿਸਟਮ ਨੂੰ ਹੀ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ
ਹਾਦਸਾਗ੍ਰਸਤ ਹੋ ਚੁੱਕੇ ਹਨ ਚੀਨੀ ਜੇ. ਐੱਫ.-17
ਪਿਛਲੇ ਕੁਝ ਸਾਲਾਂ ’ਚ ਪਾਕਿਸਤਾਨ ਨੇ ਚੀਨੀ ਲੜਾਕੇ ਜੈੱਟ, ਫ੍ਰਿਗੇਟ, ਮਿਜਾਈਲ ਸਿਸਟਮ ਅਤੇ ਬਖਤਰਬੰਦ ਵਾਹਨ ਖਰੀਦੇ ਹਨ, ਜਿਸ ਨਾਲ ਉਸ ਦਾ ਰੱਖਿਆ ਤੰਤਰ ਚੀਨੀ ਤਕਨੀਕ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਹੈ। ਹਾਲਾਂਕਿ ਇਸ ਨਿਰਭਰਤਾ ਦੀ ਕੀਮਤ ਵੀ ਚੁਕਾਉਣੀ ਪਈ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੇ ਐੱਫ.-22 ਪੀ ਫ੍ਰਿਗੇਟ ਨੂੰ ਇੰਝਣ ’ਚ ਗਿਰਾਵਟ ਅਤੇ ਦੋਸ਼ਪੂਰਨ ਸੈਂਸਰ ਸਮੇਤ ਗੰਭੀਰ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਐੱਫ਼. ਐੱਮ,-90 (ਐੱਨ) ਮਿਜਾਈਲ ਸਿਸਟਮ ’ਚ ਘਟੀਆ ਇੰਫਰਾਰੈੱਡ ਸਿਸਟਮ ਲੱਗਾ ਹੋਇ ਆ ਹੈ, ਜੋ ਦੁਸ਼ਮਣ ਨੂੰ ਸਹੀ ਤਰੀਕੇ ਨਾਲ ਡਿਟੈਕਟ ਨਹੀਂ ਕਰ ਪਾਉਂਦਾ ਅਤੇ ਟੀਚਿਆਂ ਨੂੰ ਲਾਕ ਕਰਨ ਤੋਂ ਖੁੰਝ ਜਾਂਦਾ ਹੈ। ਇਥੋਂ ਤੱਕ ਕਿ ਜੇ. ਐੱਫ.-17 ਥੰਡਰ ਫਾਈਟਰ ਜੈੱਟ, ਜਿਸ ਨੂੰ ਪਾਕਿਸਤਾਨ ਨੇ ਚੀਨ ਨਾਲ ਮਿਲ ਕੇ ਵਿਕਸਿਤ ਕੀਤਾ ਹੈ, ਕਈ ਕਮੀਆਂ ਕਾਰਨ ਕਈ ਵਾਰ ਹਾਦਸਾਗ੍ਰਸਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 10 ਦਿਨਾਂ ਲਈ ਲੱਗੀਆਂ ਵੱਡੀਆਂ ਪਾਬੰਦੀਆਂ, DC ਵੱਲੋਂ ਸਖ਼ਤ ਹੁਕਮ ਜਾਰੀ
ਚੀਨੀ ਹਥਿਆਰਾਂ ਤੋਂ ਕਈ ਦੇਸ਼ ਪ੍ਰੇਸ਼ਾਨ
ਚੀਨ ਨੇ ਜਿਨ੍ਹਾਂ ਵੀ ਦੇਸ਼ਾਂ ਨੂੰ ਹਥਿਆਰ ਸਪਲਾਈ ਕੀਤੇ ਹਨ, ਉਹ ਹੁਣ ਕਈ ਹਜ਼ਾਰ ਕਰੋੜ ਰੁਪਏ ਖ਼ਰਚ ਕਰਨ ਤੋਂ ਬਾਅਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਮੁਤਾਬਕ ਬੰਗਲਾਦੇਸ਼ ਦੀ ਫ਼ੌਜ ਚੀਨੀ ਹਥਿਆਰਾਂ ਦੀ ਚੌਟੀ ਦੀ ਖ਼ਰੀਦਦਾਰ ਹੈ। ਬੰਗਲਾਦੇਸ਼ ਹਵਾਈ ਫ਼ੌਜ ਨੂੰ ਚੀਨ ਵੱਲੋਂ ਸਪਲਾਈ ਕੀਤੇ ਗਏ ਐੱਫ.-7 ਲੜਾਕੂ ਜਹਾਜਾਂ ਅਤੇ ਕੇ.-8 ਡਬਲਿਊ. ਟ੍ਰੇਨਰ ਜਹਾਜਾਂ ਨਾਲ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ’ਚ ਲੱਗੇ ਰਡਾਰ ਨਿਸ਼ਾਨੇ ਦੇ ਮਿਆਰ ਨੂੰ ਪੂਰਾ ਕਰਨ ’ਚ ਫੇਲ੍ਹ ਹੋ ਰਹੇ ਹਨ। ਇਸੇ ਤਰ੍ਹਾਂ ਮਿਆਂਮਾਰ ਦੀ ਹਵਾਈ ਫੌਜ ਨੇ ਚੀਨ ਤੋਂ 11 ਜੇ. ਐੱਫ.-17 ਲੜਾਕੂ ਜਹਾਜਾਂ ਦੀ ਖਰੀਦ ਕੀਤੀ ਸੀ। ਕੁਝ ਮਹੀਨਿਆਂ ਦੀ ਉਡਾਨ ਤੋਂ ਬਾਅਦ ਇਨ੍ਹਾਂ ਜਹਾਜਾਂ ਦੀ ਬਾਡੀ ’ਚ ਵੱਡੇ ਦਰਾਰ ਦਿਸਣ ਲੱਗੇ। ਇਸ ਕਾਰਨ 2022 ’ਚ ਮਿਆਂਮਾਰ ਦੀ ਹਵਾਈ ਫੌਜ ਨੇ ਆਪਣੇ ਸਾਰੇ ਜੇ. ਐੱਫ਼.-17 ਲੜਾਕੂ ਜਹਾਜਾਂ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ। ਨਾਈਜੀਰੀਆ ’ਚ ਚੀਨੀ ਲੜਾਕੂ ਜਹਾਜਾਂ ਨਾਲ ਵੀ ਸਮੱਸਿਆਵਾਂ ਤਰ੍ਹਾਂ ਗੰਭੀਰ ਹਨ। 2009 ’ਚ ਸੌਂਪੇ ਗਏ ਕਈ ਚੀਨੀ ਨਿਰਮਿਤ ਐੱਫ਼.-7 ਜਹਾਜ ਹਾਦਸਿਆਂ ਦੇ ਸ਼ਿਕਾਰ ਹੋਏ। ਇਸ ਕਾਰਨ ਨਾਈਜੀਰੀਆਈ ਸਰਕਾਰ ਨੂੰ ਤੁਰੰਤ ਮੁਰੰਮਦ ਲਈ ਬਾਕੀ 9 ’ਚੋਂ 7 ਜੈੱਟ ਵਾਪਸ ਕਰਨੇ ਪਏ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e