ਨਤੀਜਿਆਂ ''ਚ ਪੰਜਾਬ ਦੀ ਕੁੜੀ ਨੇ ਮਾਰੀ ਬਾਜ਼ੀ, ਆਲ ਇੰਡੀਆ ਲੈਵਲ ''ਤੇ ਮਿਲਿਆ ਦੂਜਾ ਰੈਂਕ
Wednesday, May 14, 2025 - 04:12 PM (IST)

ਫਿਰੋਜ਼ਪੁਰ : ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਦੌਰਾਨ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਤਨਿਸ਼ਕਾ ਚੋਪੜਾ ਬਾਜ਼ੀ ਮਾਰ ਗਈ ਹੈ। ਤਨਿਸ਼ਕਾ ਚੋਪੜਾ ਨੇ ਪੰਜਾਬ ਸੂਬੇ 'ਚ ਪਹਿਲਾ ਰੈਂਕ ਅਤੇ ਆਲ ਇੰਡੀਆ ਪੱਧਰ 'ਤੇ ਦੂਜਾ ਰੈਂਕ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਪਿੰਡ 'ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ! ਮੌਕੇ 'ਤੇ ਪੁੱਜੀ ਪੁਲਸ ਤੇ ਫ਼ੌਜ
ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਤਨਿਸ਼ਕਾ ਚੋਪੜਾ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ। ਉਸ ਦੇ 4 ਸਬਜੈਕਟਾਂ 'ਚੋਂ 100 'ਚੋਂ 100 ਅਤੇ ਇਕ ਸਬਜੈਕਟ 'ਚ 100 'ਚੋਂ 99 ਨੰਬਰ ਆਏ ਹਨ।
ਇਹ ਵੀ ਪੜ੍ਹੋ : ਬਜ਼ੁਰਗਾਂ ਨੂੰ ਮਿਲਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਸਿਹਤ ਵਿਭਾਗ ਲਿਆ ਰਿਹਾ ਨਵੀਂ ਯੋਜਨਾ
ਉਸ ਨੇ ਕੁੱਲ 500 ਨੰਬਰਾਂ 'ਚੋਂ 499 ਅੰਕ ਹਾਸਲ ਕੀਤੇ ਹਨ। ਸਕੂਲ ਪ੍ਰਿੰਸੀਪਲ ਨੇ ਤਨਿਸ਼ਕਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8