BSF ’ਚ 20 ਹਜ਼ਾਰ ਜਵਾਨਾਂ ਦੀ ਹੋਵੇਗੀ ਭਰਤੀ, ਕੇਂਦਰ ਸਰਕਾਰ ਨੂੰ ਭੇਜਿਆ ਹੈ ਪ੍ਰਸਤਾਵ
Wednesday, May 14, 2025 - 10:07 PM (IST)

ਜਲੰਧਰ (ਇੰਟ.) : ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ 20 ਹਜ਼ਾਰ ਬੀ. ਐੱਸ. ਐੱਫ. ਜਵਾਨਾਂ ਦੀ ਭਰਤੀ ਕਰ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 18 ਬਟਾਲੀਅਨ ਅਤੇ 2 ਸੈਕਟਰਾਂ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਨਾਲ ਅੱਗੇ ਵਧਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਪ੍ਰਬੰਧਾਂ ਨਾਲ ਪੜਾਅਵਾਰ ਇਸ ਦਾ ਐਲਾਨ ਕੀਤਾ ਜਾਵੇਗਾ।
ਐਂਟੀ ਡਰੋਨ ਤਕਨੀਕ ਨੂੰ ਮਜ਼ਬੂਤ ਕਰਨ ਦੀ ਤਿਆਰੀ
ਰਿਪੋਰਟ ਦੇ ਅਨੁਸਾਰ ਨਿਗਰਾਨੀ ਸਮਰੱਥਾ ਤੇ ਐਂਟੀ ਡਰੋਨ ਤਕਨੀਕ ਨੂੰ ਮਜ਼ਬੂਤ ਕਰਨ ਲਈ ਇਕ ਬਲੂਪ੍ਰਿੰਟ ਵੀ ਤਿਆਰ ਕੀਤਾ ਜਾ ਰਿਹਾ ਹੈ। ਨਾਲ ਹੀ ਸਰਹੱਦ ’ਤੇ ਬੀ. ਓ. ਪੀ. (ਸਰਹੱਦੀ ਚੌਕੀਆਂ) ਨੂੰ ਮਜ਼ਬੂਤ ਕਰਨ ਦੇ ਨਾਲ ਬੰਕਰ ਵੀ ਬਣਾਏ ਜਾਣਗੇ। ਇਕ ਅਧਿਕਾਰੀ ਨੇ ਕਿਹਾ ਕਿ ਸਾਡਾ ਏਅਰ ਡਿਫੈਂਸ ਸਿਸਟਮ ਕਾਫ਼ੀ ਮਜ਼ਬੂਤ ਹੈ ਪਰ ਵੱਡੀ ਸਰਹੱਦ ਹੋਣ ਕਾਰਨ ਕੁਝ ਗੈਪ ਹੋ ਸਕਦੇ ਹਨ। ਇਨ੍ਹਾਂ ਨੂੰ ਕਿਵੇਂ ਭਰਿਆ ਜਾਵੇ, ਇਸ ’ਤੇ ਵੀ ਕੰਮ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8