ਪਠਾਨਕੋਟ ''ਚ ਭਾਰਤੀ ਫੌਜ ਨੇ ਪਾਕਿਸਤਾਨ ਦਾ ਹਮਲਾ ਕੀਤਾ ਨਾਕਾਮ
Friday, May 09, 2025 - 12:30 PM (IST)

ਪਠਾਨਕੋਟ (ਕੇਵਲ ਰੰਧਾਵਾ) : ਪਠਾਨਕੋਟ ਦੇ ਨਾਲ ਲੱਗਦੇ ਹਿਮਚਾਲ ਪ੍ਰਦੇਸ਼ ਦੇ ਇਲਾਕੇ ਇੰਦੌਰਾ ਗੰਗਥ ਮਾਰਗ 'ਤੇ ਟਾਹੜਾ ਪੁਲ ਦੇ ਕੋਲ ਪਾਕਿਸਤਾਨ ਵੱਲੋਂ ਛੱਡੀ ਗਈ ਮਿਜ਼ਾਈਲ ਜਿਸ ਨੂੰ ਪਠਾਨਕੋਟ ਦੀ ਆਰਮੀ ਵੱਲੋਂ ਹਵਾ ਵਿਚ ਹੀ ਨਸ਼ਟ ਕਰ ਦਿੱਤਾ ਗਿਆ ਸੀ। ਇਸ ਨਸ਼ਟ ਕੀਤੀ ਮਿਜ਼ਾਈਲ ਦੇ ਪਾਰਟ ਅੱਜ ਸਵੇਰੇ ਬਰਾਮਦ ਹੋਏ ਹਨ। ਇਸ ਦਾ ਪਤਾ ਲੱਗਣ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ ਮਗਰੋਂ ਫੌਜ ਨੂੰ ਸੂਚਿਤ ਕੀਤਾ ਗਿਆ ਅਤੇ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਦੂਜੇ ਪਾਸੇ ਪੰਜਾਬ ਪੁਲਸ ਵੱਲੋਂ ਪਠਾਨਕੋਟ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਫੌਜ ਵਲੋਂ ਨਾਕਾਮ ਕੀਤੀਆਂ ਗਈਆਂ ਪਾਕਿਸਤਾਨੀ ਮਿਜ਼ਾਈਲਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਹਾਲਾਤ ਕਾਬੂ ਹੇਠ ਹਨ।