ਅੰਮ੍ਰਿਤਸਰ ਟੂਰਿਜਮ ’ਤੇ ਭਾਰੀ ਅਸਰ, ਹੋਟਲ ਇੰਡਸਟਰੀ ਨੇ ਸਰਕਾਰ ਤੋਂ ਮੰਗਿਆ 300 ਕਰੋੜ ਦਾ ਰਾਹਤ ਪੈਕੇਜ

Monday, May 19, 2025 - 02:16 PM (IST)

ਅੰਮ੍ਰਿਤਸਰ ਟੂਰਿਜਮ ’ਤੇ ਭਾਰੀ ਅਸਰ, ਹੋਟਲ ਇੰਡਸਟਰੀ ਨੇ ਸਰਕਾਰ ਤੋਂ ਮੰਗਿਆ 300 ਕਰੋੜ ਦਾ ਰਾਹਤ ਪੈਕੇਜ

ਅੰਮ੍ਰਿਤਸਰ(ਇੰਦਰਜੀਤ)– ਭਾਰਤ-ਪਾਕਿ ਤਣਾਅ ਦੇ ਚਲਦੇ ਜਿਥੇ ਹਰ ਤਰ੍ਹਾਂ ਦੇ ਕਾਰੋਬਾਰਾਂ ’ਤੇ ਉਲਟ ਅਸਰ ਪੈਂਦਾ ਹੈ, ਉਥੇ ’ਚੇ ਸਭ ਤੋਂ ਵੱਧ ਅਸਰ ਅੰਮ੍ਰਿਤਸਰ ਦੇ ਟੂਰਜਿਮ ’ਤੇ ਪਿਆ ਹੈ ਜਿਥੇ ਯਾਤਰੀਆਂ ਦੀ ਗਿਣਤੀ 90 ਫੀਸਦੀ ਘੱਟ ਹੋ ਚੁੱਕੀ ਹੈ ਅਤੇ ਜੋ 10 ਫੀਸਦੀ ਟੂਰਸਿਟ ‘ਗੁਰੂ ਦੀ ਨਗਰੀ’ ਵਿਚ ਧਾਰਮਿਕ ਸਥਾਨ ’ਤੇ ਦਰਸ਼ਨ ਕਰਨੇ ਆਉਂਦੇ ਵੀ ਹੈ ਉਹ ਸਿਰਫ ਦਿਨ ਦੇ ਸਮੇਂ ਹੀ ਆਗਮਨ ਕਰ ਕੇ ਵਾਪਸ ਪਰਤ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਸ ਮਿਆਦ ਦੌਰਾਨ ਰਹਿਣ ਲਈ ਕਿਸੇ ਰਿਹਾਇਸ਼ ਦੀ ਲੋੜ ਨਹੀਂ ਹੁੰਦੀ।

ਇਹੀ ਕਾਰਨ ਹੈ ਕਿ ਇਥੇ ਹੋਟਲ ਅਤੇ ਰਿਜੋਰਟ ’ਤੇ ਇਧਰ ਇਸ ਦਾ ਸਿੱਧਾ ਅਸਰ ਪੈ ਜਾਂਦਾ ਰਿਹਾ ਹੈ ਜੋ ਜ਼ੀਰੋ ਦੀ ਸਥਿਤੀ ’ਚ ਪਹੁੰਚੇ ਹਨ। ਜੇਕਰ ਇਸ ਦੇ ਅਗਲੇ ਪਹਿਲੂ ’ਤੇ ਗੌਰ ਕਰੋ ਤਾਂ ਇਸ ਇੰਡਸਟਰੀ ਨੂੰ ਦੋਹਰਾ ਨੁਕਸਾਨ ਇਸਲਈ ਵੀ ਹੋਇਆ ਹੈ ਕਿ 90 ਫੀਸਦੀ ਤੋਂ ਵੱਧ ਲੋਕਾਂ ਨੇ ਤਾਂ ਆਪਣੀ ਬੁਕਿੰਗ ਹੀ ਕੈਂਸਲ ਕਰਵਾ ਦਿੱਤੀ ਹੈ ਤਾਂ ਇਕ ਪਾਸੇ ਨੁਕਸਾਨ ਦੂਜੀ ਪਾਸੇ ਹੋਟਲਾਂ ਦੇ ਆਪਣੇ ਖਰਚ ਵੱਖ ਸ਼ਾਮਲ ਹੈ। ਅੰਮ੍ਰਿਤਸਰ ਹੋਟਲ ਰੈਸਟੋਰੈਂਟ ਐਸੋਸੀਏਸ਼ਨ ਸਿਵਲ ਲਾਈਨ (ਅਹਾਰਾ) ਦਾ ਕਹਿਣਾ ਹੈ ਕਿ ਇਸ ’ਚ ਪੰਜਾਬ ’ਤੇ ਅਸਰ ਪਿਆ ਹੀ ਹੈ ਪਰ ਸਿਰਫ ਅੰਮ੍ਰਿਤਸਰ ’ਚ ਇਸ ਉਦਯੋਗ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਅਹਾਰਾ ਨੇ ਇਸ ਸਬੰਧ ’ਚ ਪੰਜਾਬ ਸਰਕਾਰ ਤੋਂ 300 ਕਰੋੜ ਰੁਪਏ ਰਾਹਤ ਪੈਕੇਜ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਅਹਾਰਾ ਦੇ ਪ੍ਰਧਾਨ ਏ. ਪੀ. ਸਿੰਘ ਚੱਠਾ ਦਾ ਕਹਿਣਾ ਹੈ ਕਿ ਇਸ ਸਮੇਂ ਅੰਮ੍ਰਿਤਸਰ ਦੇ ਸਾਰੇ ਹੋਟਲ ਅਤੇ ਯਾਤਰੀ ਨਿਵਾਸ ਖਾਲੀ ਪਏ ਹਨ, ਓਧਰ ਬਿਨਾਂ ਗਾਹਕ ਦੇ ਖਾਲੀ ਹੋਟਲ ’ਤੇ ਵੀ ਭਾਰੀ ਖਰਚ ਹੁੰਦਾ ਹੈ ਜੋ ਕਿ ਇਸ ਦੀ ਮੇਂਟੇਨੇਂਸ ਨਾਲ ਸਬੰਧਤ ਹੈ। ਇਸ ’ਚ ਬਿਜਲੀ ਦਾ ਬਿੱਲ, ਪੱਕੇ ਕਰਮਚਾਰੀ ਦੀਆਂ ਤਨਖਾਹ ਜਿਸ ’ਚ ਵੇਟਰ ਤੋਂ ਲੈ ਕੇ ਕੁਕਿੰਗ ਸਟਾਫ ਤਕ ਸ਼ਾਮਲ ਹੈ। ਓਧਰ ਨਗਰ-ਨਿਗਮ ਨਾਲ ਸਬੰਧਿਤ ਹਾਊਸ ਟੈਕਸ, ਸਫਾਈ, ਸੀਵਰੇਜ ਅਤੇ ਪਾਣੀ ਆਦਿ ਦੇ ਖਰਚ ਸਾਰੇ ਸ਼ਾਮਲ ਹਨ।

ਮੈਰਿਜ ਅਤੇ ਸੈਲੀਬ੍ਰੇਸ਼ਨ ਫੰਕਸ਼ਨ ਹੋਏ ਰੱਦ

ਅਹਾਰਾ ਦੇ ਪ੍ਰਧਾਨ ਏ. ਪੀ. ਸਿੰਘ ਚੱਠਾ ਨੇ ਕਿਹਾ ਹੈ ਕਿ ਜਿਨ੍ਹਾਂ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਮੈਰਿਜ ਫੰਕਸ਼ਨ ਆਦਿ ਅੰਮ੍ਰਿਤਸਰ ਦੇ ਹੋਟਲ/ਰਿਜੋਰਟ ’ਚ ਰੱਦ ਕਰਵਾ ਦਿੱਤੇ ਹਨ, ਉਸ ਦਾ ਵੱਧ ਨੁਕਸਾਨ ਇਸਲਈ ਸਹਿਣਾ ਪੈ ਰਿਹਾ ਹੈ ਕਿ ਇਸ ਲਈ ਕੈਟਰਿੰਗ ਆਦਿ ਲਈ ਵੀ ਹੋਟਲਾਂ ਵੱਲ ਐਡਵਾਂਸ ਰਕਮ ਦਿੱਤੀ ਹੁੰਦੀ ਹੈ। ਉਥੇ ਸਬੰਧਤ ਫੰਕਸ਼ਨ ਦਾ ਮੈਟੀਰੀਅਲ ਵੀ ਕੈਟਰਜ਼ ਨੇ ਜਾਂ ਤਾਂ ਬੁਕ ਕਰਵਾਇਆ ਹੁੰਦਾ ਹੈ ਅਤੇ ਖਰੀਦ ਚੁੱਕੇ ਹੁੰਦੇ ਹਨ ਜਿਸ ਨਾਲ ਇਸ ਪੂਰੀ ਆਰਥਿਕ ਮਾਰ ਦਾ ਅਸਰ ਕਈ ਗੁਣਾ ਵਧ ਜਾਂਦਾ ਹੈ

 ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ

ਅਗਲੇ ਆਯੋਜਨ ਲਈ ਹੋਵੇਗੀ ਦੂਜੇ ਡੈਸਟੀਨੇਸ਼ਨ ਨੂੰ ਪਹਿਲ

ਪ੍ਰਧਾਨ ਚੱਠਾ ਨੇ ਦੱਸਿਆ ਕਿ ਜੋ ਫੰਕਸ਼ਨ ਇਥੇ ਰੱਦ ਹੋ ਚੁੱਕੇ ਹਨ ਅਗਲੇ ਆਯੋਜਨ ਲਈ ਵੀ ਉਹ ਗਾਹਕ ਅੰਮ੍ਰਿਤਸਰ ਦੀ ਬਜਾਏ ਉਨ੍ਹਾਂ ਮੈਰਿਜ ਫੰਕਸ਼ਨਜ਼ ਅਤੇ ਹੋਰ ਸਬੰਧਤ ਸੈਲੀਬ੍ਰੇਸ਼ਨਜ਼ ਨੂੰ ਦੂਜੇ ਡੈਸ੍ਟੀਨੇਸ਼ਨ ’ਤੇ ਆਯੋਜਿਤ ਕਰਨ ਦਾ ਪ੍ਰੋਗਰਾਮ ਬਣਾਉਣਗੇ।

ਪੱਤਰਕਾਰ ਵੱਲੋਂ ਇਹ ਪੁੱਛਣ ’ਤੇ ਇਸ ਗੱਲ ਦਾ ਪ੍ਰਾਣ ਕੀ ਹੈ? ਤਾਂ ਉੱਤਰ ’ਚ ਚੱਠਾ ਬੋਲੇ ਕਿ ਅਜਿਹਾ ‘ਅਹਾਰਾ’ ਦੀ ਕਾਰਜਕਾਰੀ ਕਮੇਟੀ ਨੇ ਵਿਸ਼ੇਸ਼ ਰਿਪੋਰਟ ਦਿੱਤੀ ਹੈ ਕਿ ਅਗਲੇ ਆਯੋਜਨ ਪੰਜਾਬ ਦੀ ਬਜਾਏ ਵਧੇਰੇ ਯੂ. ਪੀ., ਰਾਜਸਥਾਨ ਅਤੇ ਹੋਰ ਸੂਬਿਆਂ ’ਚ ਹੋਣਗੇ।

 ਇਹ ਵੀ ਪੜ੍ਹੋ-  ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ

ਪੰਜਾਬ ਦੇ ਨੁਕਸਾਨ ਲਈ ਬਣਾਈ ਜਾਵੇ ਹਾਈ ਪਾਵਰ ਕਮੇਟੀ

ਏ. ਪੀ. ਐੱਸ. ਚੱਠਾ ਜੋ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਹੋਟਲ ਰਿਜਾਰਟ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਸੀ. ਈ. ਓ. ਵੀ ਹੈ ਦਾ ਕਹਿਣਾ ਹੈ ਕਿ ਇਥੇ ਅੰਮ੍ਰਿਤਸਰ ਜੋ ਟੂਰਸਿਟ ਹੱਬ ਹੈ, ਪਰ ਇਸ ਤੋਂ ਇਲਾਵਾ ਪੂਰੇ ਪੰਜਾਬ ’ਚ ਹੀ ਟੂਰਿਜਮ ਉਦਯੋਗ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਪੂਰਤੀ ਲਈ ਹਾਈ ਪਾਵਰ ਕਮੇਟੀ ਗਠਿਤ ਕੀਤੀ ਜਾਏ ਜਿਸ ’ਚ ਟੂਰਿਜਮ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਅਤੇ ਚੁਣੇ ਉੱਚ ਿਸੱਖਿਅਤ ਵਿਧਾਇਕਾਂ ਦੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇ ਕਿ ਕਿੰਨਾ ਨੁਕਸਾਨ ਹੋਇਆ ਹੈ। ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਪੂਰੇ ਪੰਜਾਬ ਲਈ ਪੈਕੇਜ ਨਿਸ਼ਚਿਤ ਕੀਤਾ ਜਾਏ।

ਇਹ ਵੀ ਪੜ੍ਹੋ- ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12 ਜ਼ਿਲ੍ਹਿਆਂ ਲਈ Alert

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News