CBSE 10ਵੀਂ ਤੇ 12ਵੀਂ ਦੇ ਨਤੀਜੇ ''ਚ ਹਰਸ਼, ਲਕਸ਼ ਤੇ ਅੰਸ਼ਿਕਾ ਨੇ ਕਪੂਰਥਲਾ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
Wednesday, May 14, 2025 - 02:18 PM (IST)

ਕਪੂਰਥਲਾ (ਮਹਾਜਨ)-ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੇ ਸਾਲਾਨਾ ਨਤੀਜਿਆਂ ’ਚ ਵਿਦਿਆਰਥੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 10ਵੀਂ ’ਚੋਂ ਪ੍ਰੀਤਾ ਲੀ ਲੈਸਨ ਸਕੂਲ ਦੇ ਹਰਸ਼ ਕੁਮਾਰ ਨੇ 99.4 ਫ਼ੀਸਦੀ ਅੰਕਾਂ ਨਾਲ ਅਤੇ 12ਵੀਂ ’ਚੋਂ ਆਨੰਦ ਪਬਲਿਕ ਸਕੂਲ ਦੇ ਲਕਸ਼ ਸਹਿਗਲ ਨੇ 98.4 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ’ਚੋਂ ਟਾਪ ਕੀਤਾ ਹੈ। ਇਸ ਤੋਂ ਇਲਾਵਾ ਸੈਫਰਨ ਪਬਲਿਕ ਸਕੂਲ ਦੇ ਕਲਾਸ 12ਵੀਂ ਕਾਮਰਸ ’ਚ 97.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਅੰਸ਼ਿਕਾ ਬਾਂਸਲ ਨੇ ਫਗਵਾੜਾ ’ਚੋਂ ਪਹਿਲਾ ਅਤੇ ਜ਼ਿਲ੍ਹਾ ਕਪੂਰਥਲਾ ’ਚ ਦੂਜਾ ਸਥਾਨ ਹਾਸਲ ਕੀਤਾ। ਉਕਤ ਵਿਦਿਆਰਥੀਆਂ ਨੇ ਵਧੀਆਂ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਕਪੂਰਥਲਾ ਦਾ ਨਾਂ ਰੌਸ਼ਨ ਕੀਤਾ ਹੈ। ਆਨੰਦ ਪਬਲਿਕ ਸਕੂਲ ਨੇ ਇਕ ਵਾਰ ਫਿਰ ਸੀ. ਬੀ. ਐੱਸ. ਈ. 12ਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕਰ ਕੇ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਹੋਰ ਉੱਚ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ’ਚ ਸਾਨਿਆ ਮਲਿਕ 95.6 ਫ਼ੀਸਦੀ ਅਤੇ ਇਸ਼ਿਤਾ 94 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ
ਇਸ ਤੋਂ ਇਲਾਵਾ ਕੰਗਨਾ ਅਤੇ ਰਾਜਵੀਰ ਸਿੰਘ ਨੇ 93.8 ਫ਼ੀਸਦੀ, ਦਿਵਯਾਂਸ਼ੂ ਮਦਾਨ ਅਤੇ ਨਵਜੋਤ ਕੌਰ ਨੇ 92.4 ਫ਼ੀਸਦੀ, ਜਦਕਿ ਅਨੁਰੀਤ ਕੌਰ ਨੇ 92 ਫ਼ੀਸਦੀ ਅਤੇ ਹਿਮਾਂਸ਼ੀ ਜੈਨ ਨੇ 91.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਬੌਬੀ ਜਿੰਦਲ ਨੇ 91 ਫ਼ੀਸਦੀ, ਮਨਜੋਤ ਕੌਰ ਨੇ 90.8 ਫ਼ੀਸਦੀ, ਨਿਖਿਲ ਮੈਨਨ ਨੇ 90.4 ਫ਼ੀਸਦੀ ਅਤੇ ਸਾਹਿਬ ਨੇ 90.2 ਫ਼ੀਸਦੀ ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਸਟ੍ਰੀਮ ਵਿਚ ਰਿਤਿਕਾ ਨੇ 94.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹੋਰ ਟਾਪਰਾਂ ਵਿਚ ਅਮਨ ਸ਼ਰਮਾ 92.6 ਫ਼ੀਸਦੀ, ਜਸਦੀਪ ਸਿੰਘ 92.4 ਫ਼ੀਸਦੀ, ਯਸ਼ਿਕਾ 92 ਫ਼ੀਸਦੀ, ਗਰਿਮਾ 91.4 ਫ਼ੀਸਦੀ, ਜਸਪ੍ਰੀਤ ਸਿੰਘ 90.6 ਫ਼ੀਸਦੀ, ਤਾਲਿਨ 90.4 ਫ਼ੀਸਦੀ, ਮਨਰਾਜ 90.4 ਫ਼ੀਸਦੀ, ਮਾਨਸੀ 90.2 ਫ਼ੀਸਦੀ, ਦਿਲਸ਼ਾਨ 90.29 ਫ਼ੀਸਦੀ ਅਤੇ ਤੁਸ਼ਾਰ 90.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਮਲ ਹੋਏ। ਮੈਡੀਕਲ ਸਟ੍ਰੀਮ ਵਿਚ ਪਹਿਲਾ ਸਥਾਨ ਨਮਨ ਨੇ ਪ੍ਰਾਪਤ ਕੀਤਾ ਹੈ, ਜਿਸ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ।
ਮਾਨਵਤਾ ਸਟ੍ਰੀਮ ਵਿਚ ਪਹਿਲਾ ਸਥਾਨ ਮਾਨਸੀ ਭੱਟੀ ਨੇ ਪ੍ਰਾਪਤ ਕੀਤਾ ਹੈ, ਜਿਸ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਹੋਰ ਟਾਪਰਾਂ ਵਿਚ ਤਨਵੀਰ ਕੌਰ ਸ਼ਾਮਲ ਹੈ। ਸਕੂਲ ਦੀ ਚੇਅਰਮੈਨ ਵਰਿੰਦਰ ਕੁਮਾਰੀ ਆਨੰਦ, ਡਾਇਰੈਕਟਰ ਰੁਚੀ ਆਨੰਦ, ਪ੍ਰਬੰਧ ਨਿਰਦੇਸ਼ਕ ਵਿਕਰਮ ਆਨੰਦ ਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਮਾਣ ਹੈ। ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ: ...ਜਦੋਂ ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ
ਕਪੂਰਥਲਾ (ਮਹਾਜਨ)-ਅਕਾਦਮਿਕ ਸਾਲ 2024-25 ਲਈ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਪ੍ਰੀਤਾ ਲੀ ਲੈਸਨ ਸਕੂਲ ਦੇ ਤਿੰਨ ਵਿਦਿਆਰਥੀ ਚਮਕਦੇ ਸਿਤਾਰਿਆਂ ਦੇ ਰੂਪ ਵਿਚ ਉਬਰਦੇ ਹੋਏ ਸਾਹਮਣੇ ਆਏ। ਚਾਰਟ ਵਿਚ ਸਭ ਤੋਂ ਉੱਪਰ ਹਰਸ਼ ਕੁਮਾਰ ਨੇ 99.4 ਫ਼ੀਸਦੀ ਦੀ ਪ੍ਰਾਪਤੀ ਨਾਲ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਸਮਰਿੱਧ ਸਹੋਤਾ ਦੂਜੇ ਨੰਬਰ ’ਤੇ ਹੈ, ਜਿਸਦੀ 96.2 ਫ਼ੀਸਦੀ ਦੀ ਪ੍ਰਭਾਵਸ਼ਾਲੀ ਪ੍ਰਾਪਤੀ ਉੱਤਮਤਾ ਦੀ ਉਸ ਦੀ ਨਿਰੰਤਰ ਕੋਸ਼ਿਸ਼ ਨੂੰ ਦਰਸਾਉਂਦੀ ਹੈ। ਰਾਸ਼ੀ ਦਾ 94.4 ਫੀਸਦੀ ਸ਼ਲਾਘਾਯੋਗ ਸਕੋਰ ਉਸਦੀ ਲਗਨ ਦਾ ਪ੍ਰਮਾਣ ਹੈ।
ਪ੍ਰੀਤਾ ਲੀ ਲੈਸਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਬੱਚਿਆਂ ਦੀ ਮਿਹਨਤ ਤੇ ਸਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਨਾ ਸਿਰਫ਼ ਅਕਾਦਮਿਕ ਤੌਰ ’ਤੇ ਉੱਤਮ ਪ੍ਰਦਰਸ਼ਨ ਕੀਤਾ ਹੈ, ਸਗੋਂ ਇਹਨਾਂ ਨੇ ਸਾਡੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਸਾਨੂੰ ਬਹੁਤ ਮਾਣ ਹੈ। ਪ੍ਰਿੰਸੀਪਲ ਸਿਮਰਜੀਤ ਕੌਰ, ਸੀ. ਈ. ਓ. ਸੀਮਾ ਦਾਦਾ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e