10ਵੀਂ ਬੋਰਡ ਦਾ ਨਤੀਜਾ : ਗੁਰਵਿੰਦਰ ਨੇ 98.62 ਫ਼ੀਸਦੀ ਅੰਕਾਂ ਨਾਲ ਨਵਾਂਸ਼ਹਿਰ ਜ਼ਿਲ੍ਹੇ ’ਚ ਕੀਤਾ ਟਾਪ

Saturday, May 17, 2025 - 05:14 PM (IST)

10ਵੀਂ ਬੋਰਡ ਦਾ ਨਤੀਜਾ : ਗੁਰਵਿੰਦਰ ਨੇ 98.62 ਫ਼ੀਸਦੀ ਅੰਕਾਂ ਨਾਲ ਨਵਾਂਸ਼ਹਿਰ ਜ਼ਿਲ੍ਹੇ ’ਚ ਕੀਤਾ ਟਾਪ

ਨਵਾਂਸ਼ਹਿਰ (ਤ੍ਰਿਪਾਠੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 12 ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਸਾਰੀਆਂ ਕੁੜੀਆਂ ਹਨ, ਨੇ ਸਟੇਟ ਮੈਰਿਟ ਲਿਸਟ ਵਿੱਚ ਸਥਾਨ ਪ੍ਰਾਪਤ ਕਰਕੇ ਕੁੜੀਆਂ ਦਾ ਦਬਦਬਾ ਕਾਇਮ ਕੀਤਾ ਹੈ।
ਨਿਊ ਆਦਰਸ਼ ਸੀ. ਸੈ. ਸਕੂਲ ਸੜੋਆ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਰਵਿੰਦਰ ਸਿੰਘ ਨੇ 98.62 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਸਟੇਟ ਮੈਰਿਟ ਲਿਸਟ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਸੇਂਟ ਸੋਲਜ਼ਰ ਪਬਲਿਕ ਸੀ. ਸੈ. ਸਕੂਲ ਕੁਲਾਮ (ਨਵਾਂਸ਼ਹਿਰ) ਦੀ ਵਿਦਿਆਰਥਣ ਦੀਪਿਕਾ ਪੁੱਤਰੀ ਗੁਰਚਰਨ ਸਿੰਘ 98.40 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਦੂਜਾ ਅਤੇ ਸਟੇਟ ਮੈਰਿਟ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)

PunjabKesari

ਨਿਊ ਆਦਰਸ਼ ਸੀ. ਸੈ. ਸਕੂਲ ਸੜੋਆ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਤੀਜਾ ਅਤੇ ਪੰਜਾਬ ਮੈਰਿਟ ਲਿਸਟ ਵਿੱਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਰਕਾਰੀ ਸੀ. ਸੈ. ਸਕੂਲ ਮੰਢਾਲੀ ਦੀ ਵਿਦਿਆਰਥਣ ਟਵਿੰਕਲ ਕੌਰ ਪੁੱਤਰੀ ਕੁਲਵੰਤ ਸਿੰਘ ਨੇ 97.54 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਚੌਥਾ ਅਤੇ ਸਟੇਟ ਮੈਰਿਟ ਵਿੱਚ 16ਵਾਂ ਰੈਂਕ ਪ੍ਰਾਪਤ ਕੀਤਾ ਹੈ। ਸੇਂਟ ਸੋਲਜ਼ਰ ਪਬਲਿਕ ਸੀ.ਸੈ. ਸਕੂਲ ਦੀ ਵਿਦਿਆਰਥਣ ਨਰਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਨੇ 97.38 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ 5ਵਾਂ ਅਤੇ ਸਟੇਟ ਮੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ, ਬੰਗਾ ਦੀ ਵਿਦਿਆਰਥਣ ਸਨੇਹਾ ਪੁੱਤਰੀ ਓਮ ਪ੍ਰਕਾਸ਼ ਨੇ 97.38 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ 6ਵਾਂ ਅਤੇ ਸਟੇਟ ਮੈਰਿਟ ਵਿੱਚ 17ਵਾਂ ਰੈਂਕ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...

ਸੇਂਟ ਸੋਲਜਰ ਪਬਲਿਕ ਸੀ.ਐੱਸ. ਸਕੂਲ, ਕੁਲਾਮ (ਨਵਾਂਸ਼ਹਿਰ) ਦੀ ਵਿਦਿਆਰਥਣ ਰਿੰਪਲ ਸਿੰਘ ਬੈਂਸ ਦੀ ਧੀ ਤਨਵੀਰ ਕੌਰ ਨੇ 97.08 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ ਵਿੱਚ 7ਵਾਂ ਅਤੇ ਸਟੇਟ ਮੈਰਿਟ ਵਿੱਚ 19ਵਾਂ ਰੈਂਕ ਪ੍ਰਾਪਤ ਕੀਤਾ ਹੈ। ਨਵਾਂਸ਼ਹਿਰ ਦੇ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਖੁਸ਼ੀ ਅਰਮਾਨ ਪੁੱਤਰੀ ਰੋਹਿਤ ਨੇ 96.92 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ ਵਿੱਚ 8ਵਾਂ ਅਤੇ ਸਟੇਟ ਮੈਰਿਟ ਵਿੱਚ 20ਵਾਂ ਰੈਂਕ ਪ੍ਰਾਪਤ ਕੀਤਾ ਹੈ। ਸੇਂਟ ਸੋਲਜ਼ਰ ਪਬਲਿਕ ਸੀ. ਸੈ. ਸਕੂਲ ਕੁਲਾਮ (ਨਵਾਂਸ਼ਹਿਰ) ਦੀ ਵਿਦਿਆਰਥਣ ਨਰਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ 96.92 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ ਵਿੱਚ 9ਵਾਂ ਅਤੇ ਸਟੇਟ ਮੈਰਿਟ ਵਿੱਚ 20ਵਾਂ ਰੈਂਕ ਪ੍ਰਾਪਤ ਕੀਤਾ ਹੈ। ਸੇਂਟ ਸੋਲਜਰ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਬਰਿੰਦਾ ਪੁੱਤਰੀ ਨਰਿੰਦਰ ਸਿੰਘ ਨੇ 96.77 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ 10ਵਾਂ ਅਤੇ ਸੂਬੇ ਵਿੱਚ 21ਵਾਂ ਰੈਂਕ ਪ੍ਰਾਪਤ ਕੀਤਾ ਹੈ। ਬਾਬਾ ਗੋਲਾ ਸਰਕਾਰੀ ਸੀ. ਸੈ. ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਪੁੱਤਰੀ ਦੀਪਕ ਕੁਮਾਰ ਜ਼ਿਲ੍ਹੇ ਵਿੱਚ 11ਵਾਂ ਅਤੇ ਸੂਬੇ ਵਿੱਚ 21ਵਾਂ ਰੈਂਕ ਪ੍ਰਾਪਤ ਕਰਕੇ 11ਵਾਂ ਸਥਾਨ ਪ੍ਰਾਪਤ ਕੀਤਾ। ਬਲਾਚੌਰ ਪਬਲਿਕ ਸਕੂਲ ਬਲਾਚੌਰ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਨਰਿੰਦਰ ਸਿੰਘ ਨੇ ਜ਼ਿਲ੍ਹੇ ਵਿੱਚ 12ਵਾਂ ਅਤੇ ਸਟੇਟ ਮੈਰਿਟ ਵਿੱਚ 22ਵਾਂ ਰੈਂਕ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ: PSEB 10ਵੀਂ ਜਮਾਤ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2 ਮੁੰਡਿਆਂ ਨੇ ਬਣਾਈ ਮੈਰਿਟ ’ਚ ਥਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News