ਨਿਊਜ਼ੀਲੈਂਡ ਦੌਰੇ ''ਤੇ ਗਏ ਵਿੰਡੀਜ਼ ਦੇ ਸਾਰੇ ਮੈਂਬਰਾਂ ਦਾ ਦੂਜੀ ਬਾਰ ਹੋਇਆ ਕੋਰੋਨਾ ਟੈਸਟ, ਦੇਖੋ ਰਿਪੋਰਟ
Friday, Nov 06, 2020 - 08:24 PM (IST)
ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਦੌਰੇ 'ਤੇ ਗਈ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਰੇ ਮੈਂਬਰਾਂ ਦਾ ਦੂਜਾ ਕੋਵਿਡ-19 ਟੈਸਟ ਕੀਤਾ ਗਿਆ ਜੋ ਸ਼ੁੱਕਰਵਾਰ ਨੂੰ ਨੈਗੇਟਿਵ ਰਿਪੋਰਟ ਆਈ ਹੈ। ਹੁਣ ਟੀ-20 ਅੰਰਤਰਰਾਸ਼ਟਰੀ ਸੀਰੀਜ਼ ਤੋਂ ਪਹਿਲਾਂ ਇਕ ਹੋਰ ਜਾਂਚ 'ਚੋਂ ਲੰਘਣਾ ਹੋਵੇਗਾ। ਵੈਸਟਇੰਡੀਜ਼ ਦੇ ਖਿਡਾਰੀ ਤੇ ਸਹਿਯੋਗੀ ਸਟਾਫ ਫਿਲਹਾਲ ਕ੍ਰਾਈਸਟਚਰਚ ਦੇ ਬਾਹਰੀ ਇਲਾਕੇ 'ਚ ਨਿਊਜ਼ੀਲੈਂਡ ਕ੍ਰਿਕਟ ਦੀ ਯੂਨੀਵਰਸਿਟੀ 'ਚ 2 ਹਫਤਿਆਂ ਦੇ ਲਈ ਇਕਾਂਤਵਾਸ 'ਚ ਹਨ।
ਕੈਰੇਬੀਆਈ ਟੀਮ 6 ਦਿਨ ਪਹਿਲਾਂ ਇਸ ਦੌਰੇ 'ਤੇ ਆਈ ਹੈ, ਜਿੱਥੇ ਉਸ ਨੂੰ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਅਦ ਟੈਸਟ ਸੀਰੀਜ਼ ਖੇਡਣੀ ਹੈ। ਟੀ-20 ਸੀਰੀਜ਼ ਦੇ ਮੈਚ 27, 29 ਤੇ 30 ਨਵੰਬਰ ਨੂੰ ਖੇਡੇ ਜਾਣਗੇ ਜਦਕਿ ਟੈਸਟ ਮੈਚ ਤਿੰਨ ਤੋਂ 7 ਦਸੰਬਰ (ਹੈਮਿਲਟਨ) ਤੇ 11 ਤੋਂ 15 ਦਸੰਬਰ (ਵੇਲਿੰਗਟਨ) 'ਚ ਖੇਡਿਆ ਜਾਵੇਗਾ। ਇਕ ਰਿਪੋਰਟ ਦੇ ਅਨੁਸਾਰ- ਨਿਊਜ਼ੀਲੈਂਡ ਦੌਰੇ 'ਤੇ ਆਈ ਵੈਸਟਇੰਡੀਜ਼ ਟੀਮ ਤੇ ਸਹਿਯੋਗੀ ਸਟਾਫ ਦੇ ਸਾਰੇ ਮੈਂਬਰਾਂ ਸ਼ੁੱਕਰਵਾਰ ਨੂੰ ਕੋਵਿਡ-19 ਦੀ ਦੂਜੀ ਜਾਂਚ 'ਚ ਨੈਗੇਟਿਵ ਰਹੇ। ਇਕਾਂਤਵਾਸ ਖਤਮ ਹੋਣ ਤੋਂ ਪਹਿਲਾਂ ਉਸਦੀ ਇਕ ਹੋਰ ਜਾਂਚ ਹੋਵੇਗੀ।
ਵੈਸਟਇੰਡੀਜ਼ ਦੇ ਟੀ-20 ਕਪਤਾਨ ਕਿਰੋਨ ਪੋਲਾਰਡ, ਟੈਸਟ ਕਪਤਾਨ ਜੇਸਨ ਹੋਲਡਰ, ਫੇਬਿਅਨ ਐਲਨ, ਸ਼ਿਮਰੋਨ ਹਿੱਟਮਾਇਰ, ਕੀਮੋ ਪਾਲ, ਨਿਕੋਲਸ ਪੂਰਨ ਤੇ ਓਸ਼ੇਨ ਥਾਮਸ ਫਿਲਹਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਲਈ ਯੂ. ਏ. ਈ. 'ਚ ਹਨ। ਇਹ ਟੂਰਨਾਮੈਂਟ 10 ਨਵੰਬਰ ਤੱਕ ਚੱਲੇਗਾ।