ਡੇ ਨਾਈਟ ਟੈਸਟ ''ਚ ਬਣਿਆ ਇਕ ਦਿਨ ''ਚ ਸਭ ਤੋਂ ਜ਼ਿਆਦਾ ਵਿਕਟਾਂ ਡਿੱਗਣ ਦਾ ਰਿਕਾਰਡ

03/13/2022 6:10:30 PM

ਬੈਂਗਲੁਰੂ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਬੈਂਗਲੁਰੂ ਟੈਸਟ ਦੇ ਪਹਿਲੇ ਦਿਨ 16 ਵਿਕਟਾਂ ਡਿੱਗੀਆਂ, ਜੋ ਕਿਸੇ ਵੀ ਡੇ-ਨਾਈਟ ਟੈਸਟ ਦੇ ਇਕ ਦਿਨ 'ਚ ਡਿੱਗਣ ਵਾਲੀਆਂ ਸਭ ਤੋਂ ਜ਼ਿਆਦਾ ਵਿਕਟਾਂ ਹਨ। ਇਸ ਤੋਂ ਪਹਿਲਾਂ ਚਾਰ ਵਾਰ ਇਕ ਦਿਨ 'ਚ 13 ਵਿਕਟਾਂ ਡਿੱਗ ਚੁੱਕੀਆਂ ਹਨ। ਦੋ ਵਾਰ ਅਜਿਹਾ ਭਾਰਤ 'ਚ ਹੀ ਹੋ ਚੁੱਕਾ ਹੈ- ਬੰਗਲਾਦੇਸ਼ ਦੇ ਖ਼ਿਲਾਫ਼ ਕੋਲਕਾਤਾ 'ਚ ਤੇ ਇੰਗਲੈਂਡ ਦੇ ਖ਼ਿਲਾਫ਼ ਅਹਿਮਦਾਬਾਦ 'ਚ।

ਇਹ ਵੀ ਪੜ੍ਹੋ : IND vs SL : ਰੋਹਿਤ ਦੇ ਛੱਕੇ ਨਾਲ ਲਹੂਲੁਹਾਨ ਹੋਇਆ ਫੈਨ, ਟੁੱਟ ਗਈ ਨੱਕ ਦੀ ਹੱਡੀ

2006 ਦੇ ਬਾਅਦ ਭਾਰਤ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਟੈਸਟ ਮੈਚ ਦੇ ਪਹਿਲੇ ਦਿਨ ਹੀ 16 ਵਿਕਟਾਂ ਡਿੱਗ ਚੁੱਕੀਆਂ ਹੋਣ। 1987 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਹੋਏ ਦਿੱਲੀ ਟੈਸਟ ਮੈਚ ਦੇ ਪਹਿਲੇ ਦਿਨ 18 ਵਿਕਟਾਂ ਡਿੱਗ ਚੁੱਕੀਆਂ ਸਨ, ਜੋ ਕਿ ਭਾਰਤ 'ਚ ਪਹਿਲੇ ਦਿਨ ਸਭ ਤੋਂ ਜ਼ਿਆਦਾ ਵਿਕਟਾਂ ਦਾ ਰਿਕਾਰਡ ਹੈ। 2019 'ਚ ਇੰਗਲੈਂਡ-ਆਇਰਲੈਂਡ ਦਰਮਿਆਨ ਹੋਏ ਲਾਰਡਸ ਟੈਸਟ ਮੈਚ ਦੇ ਪਹਿਲੇ ਦਿਨ 20 ਵਿਕਟਾਂ ਡਿੱਗੀਆਂ ਸਨ, ਜੋ ਕਿ ਪਿਛਲੇ 8 ਸਾਲ ਦਾ ਰਿਕਾਰਡ ਹੈ। ਉਦੋਂ ਦੋਵੇਂ ਟੀਮਾਂ ਦੀ ਪਹਿਲੀ ਪਾਰੀ ਪਹਿਲੇ ਹੀ ਦਿਨ ਸਿਮਟ ਗਈ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News