ਪਲੇਨ ਕ੍ਰੈਸ਼ ਵਿਚ ਗੁਆਈ ਸੀ ਇਸ ਖਿਡਾਰੀ ਨੇ ਜਾਨ, ਪਹਿਲਾਂ ਹੀ ਹੋ ਗਿਆ ਸੀ ਮੌਤ ਦਾ ਅਹਿਸਾਸ

05/05/2020 5:07:20 PM

ਨਵੀਂ ਦਿੱਲੀ : ਮੈਚ ਫਿਕਸਿੰਗ ਦੇ ਦਾਗੀ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਦੀ ਸਿਰਫ 32 ਸਾਲ ਦੀ ਉਮਰ ਵਿਚ ਪਲੇਨ ਕ੍ਰੈਸ਼ ਵਿਚ ਮੌਤ ਹੋ ਗਈ ਸੀ। ਮੈਚ ਫਿਕਸਿੰਗ ਦੇ ਮਾਮਲੇ ਤੋਂ ਬਾਅਦ ਉਹ ਅਰਸ਼ ਤੋਂ ਫਰਸ਼ ਤਕ ਆ ਚੁੱਕੇ ਸੀ। ਕਦੇ ਦੱਖਣੀ ਅਫਰੀਕਾ ਦੀਆਂ ਅੱਖਾਂ ਦਾ ਤਾਰਾ ਰਹੇ ਹੈਂਸੀ ਰਾਤੋ ਰਾਤ ਸਾਰਿਆਂ ਦੀਆਂ ਅੱਖਾਂ ਵਿਚ ਰੜਕਣ ਲੱਗੇ ਸੀ।

ਫਿਕਸਿੰਗ ਕਾਰਨ ਹੋਏ ਸੀ ਬਦਨਾਮ
PunjabKesari

ਹੈਂਸੀ ਇਕ ਸਮੇਂ ਆਪਣੀ ਕਪਤਾਨੀ ਨੂੰ ਲੈ ਕੇ ਬੁਲੰਦੀਆਂ 'ਤੇ ਸੀ ਪਰ ਇਸ ਦੌਰਾਨ ਉਸ ਦੇ ਅੰਦਰ ਫਿਕਸਿੰਗ ਕਰਨ ਦਾ ਕੀੜਾ ਜਾਗ ਗਿਆ, ਜਿਸ ਨੇ ਉਸ ਨੂੰ ਬਦਨਾਮ ਕਰ ਦਿੱਤਾ ਸੀ। ਸਾਲ 1996 ਵਿਚ ਦੱਖਣੀ ਅਫਰੀਕਾ ਦੇ ਭਾਰਤ ਦੌਰੇ ਵਿਚ ਕ੍ਰੋਨੀਏ ਬੋਰਿਅਤ ਦਾ ਸ਼ਿਕਾਰ ਹੋਏ ਸੀ, ਅਜਿਹਾ ਤਾਂ ਕਿਸੇ ਕਾਗਜ਼ਾਂ ਵਿਚ ਦਰਜ ਨਹੀਂ ਹੈ। ਸ਼ੁਰੂਆਤੀ ਨਾ-ਨੁਕਰ ਤੋਂ ਬਾਅਦ ਸਾਲ 2000 ਵਿਚ ਕਿੰਗ ਕਮੀਸ਼ਨ ਦੇ ਸਾਹਮਣੇ ਕ੍ਰੋਨੀਏ ਨੇ ਇਹ ਕਬੂਲਿਆ ਸੀ। ਭਾਰਤ ਖਿਲਾਫ ਤੀਜੇ ਟੈਸਟ ਵਿਚ ਜਿੱਤ ਯਕੀਨੀ ਕਰਨ ਦੇ ਲਈ ਆਖਰੀ ਦਿਨ ਜੇਕਰ ਉਸ ਦੀ ਟੀਮ ਵਿਕਟ ਗੁਆਉਂਦੀ ਤਾਂ ਉਸ ਨੂੰ 30 ਹਜ਼ਾਰ ਡਾਲਰ ਮਿਲਣਗੇ। ਉਸ ਦੇ ਇਸ ਬਿਆਨ ਨੇ ਅਜਿਹਾ ਖੁਲਾਸਾ ਕੀਤਾ ਕਿ ਉਸ ਦੀ ਲਪੇਟ 'ਚ ਹਰਸ਼ਲ ਗਿਬਸ, ਨਿਕੀ ਬੋਏ ਸਣੇ ਦੱਖਣੀ ਅਫਰੀਕਾ ਦੇ ਕਈ ਖਿਡਾਰੀ ਆਏ ਪਰ ਸਾਰੀ ਉਮਰ ਦਾ ਬੈਨ ਸਿਰਫ ਹੈਂਸੀ ਕ੍ਰੋਨੀਏ 'ਤੇ ਹੀ ਲੱਗਾ। ਹਾਲਾਂਕਿ ਜਾਂਚ ਦੌਰਾਨ ਕ੍ਰੋਨੀਏ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਸੀ ਕਿ ਕਿਸੇ ਸ਼ੈਤਾਨੀ ਤਾਕਤ ਨੇ ਉਸ ਤੋਂ ਇਹ ਸਭ ਕਰਾਇਆ ਸੀ। 

ਮੌਤ ਤੋਂ ਪਹਿਲਾ ਹੋ ਗਿਆ ਸੀ ਅਹਿਸਾਸ
PunjabKesari

ਹੈਂਸੀ ਨੇ ਆਪਣੇ ਵੱਡੇ ਭਰਾ ਫ੍ਰਾਂਸ ਨੂੰ ਕਿਹਾ ਸੀ ਕਿ ਅਸੀਂ ਲੋਕ ਕ੍ਰਿਕਟ ਖੇਡਣ ਦੇ ਲਈ ਲਗਾਤਾਰ ਸਫਰ ਕਰਦੇ ਹਾਂ, ਕਦੇ ਬਸ ਤਾਂ ਕਦੇ ਜਹਾਜ਼ ਤੋਂ ਅਤੇ ਹੁਣ ਮੈਨੂੰ ਲਗਦਾ ਹੈ ਕਿ ਮੇਰੀ ਮੌਤ ਪਲੇਨ ਕ੍ਰੈਸ਼ ਵਿਚ ਹੋਵੇਗੀ ਅਥੇ ਮੈਂ ਸਵਰਗ ਜਾਵਾਂਗਾ। ਇਸ ਗੱਲ ਦੀ ਜਾਣਕਾਰੀ ਖੁਦ ਹੈਂਸੀ ਦੇ ਵੱਡੇ ਭਰਾ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਹੀ ਸੀ। ਉਸ ਨੇ ਕਿਹਾ ਸੀ ਕਿ ਕ੍ਰੋਨੀਏ ਨੇ ਆਪਣੀ ਮੌਤ ਇਕ ਦਹਾਕੇ ਪਹਿਲਾਂ ਹੀ ਦੇਖ ਲਈ ਸੀ। 

ਕ੍ਰਿਕਟ ਕਰੀਅਰ
PunjabKesari

ਹੈਂਸੀ ਕ੍ਰੋਨੀਏ 68 ਟੈਸਟ ਅਤੇ 188 ਵਨ ਡੇ ਖੇਡੇ। 53 ਟੈਸਟ ਮੈਚਾਂ ਵਿਚ ਅਫਰੀਕਾ ਦੀ ਕਪਤਾਨੀ ਕੀਤੀ, ਜੋ ਗ੍ਰੀਮ ਸਮਿਥ (108) ਤੋਂ ਬਾਅਦ ਸਭ ਤੋਂ ਵੱਧ ਹੈ। ਉਸ ਦੇ ਨਾਂ ਟੈਸਟ ਵਿਚ 3714 ਅਤੇ ਵਨ ਡੇ ਵਿਚ 5565 ਦੌੜਾਂ ਦਰਜ ਹਨ।


Ranjit

Content Editor

Related News