ਧੋਨੀ ਦੀ ਸ਼ਲਾਘਾ ਲਈ ਪਾਕਿ ਕ੍ਰਿਕਟ ਬੋਰਡ ਨੇ ਸਾਬਕਾ ਖਿਡਾਰੀ ਨੂੰ ਪਾਈ ਝਾੜ
Wednesday, Aug 26, 2020 - 03:16 AM (IST)
ਕਰਾਚੀ- ਸਾਬਕਾ ਟੈਸਟ ਸਪਿਨਰ ਸਕਲੈਨ ਮੁਸ਼ਤਾਕ ਨੂੰ ਆਪਣੇ ਯੂ-ਟਿਊੂਬ ਚੈਨਲ 'ਤੇ ਵੀਡੀਓ ਸ਼ੇਅਰ ਕਰਕੇ ਹਾਲ 'ਚ ਸੰਨਿਆਸ ਲੈਣ ਵਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਨ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਝਾੜ (ਫਟਕਾਰ) ਪਾਈ ਹੈ। ਜਾਣਕਾਰੀ ਦੇ ਅਨੁਸਾਰ ਪੀ. ਸੀ. ਬੀ. ਨੇ ਸਕਲੈਨ ਨੂੰ ਯਾਦ ਦਿਵਾਇਆ ਕਿ ਉਹ ਬੋਰਡ ਦੇ ਕਰਮਚਾਰੀ ਹਨ ਤੇ ਯੂ-ਟਿਊਬ 'ਤੇ ਵੀਡੀਓ ਨਹੀਂ ਸ਼ੇਅਰ ਕਰ ਸਕਦੇ। ਪੀ. ਸੀ. ਬੀ. ਦੇ ਹਾਈ ਪ੍ਰਫਾਰਮੇਂਸ ਕੇਂਦਰ 'ਚ ਅੰਤਰਰਾਸ਼ਟਰੀ ਖਿਡਾਰੀ ਵਿਕਾਸ ਦੇ ਮੁਖੀ ਹਨ।
ਸੂਤਰਾਂ ਨੇ ਦੱਸਿਆ ਕਿ ਪੀ. ਸੀ. ਬੀ. ਧੋਨੀ ਦੀ ਸ਼ਲਾਘਾ ਦੇ ਲਈ ਸਕਲੈਨ ਤੋਂ ਖੁਸ਼ ਨਹੀਂ ਹੈ ਤੇ ਉਨ੍ਹਾਂ ਨੇ ਧੋਨੀ ਨੂੰ ਵਿਦਾਈ ਮੈਚ ਨਹੀਂ ਦੇਣ ਦੇ ਲਈ ਬੀ. ਸੀ. ਸੀ. ਆਈ. ਦੀ ਆਲੋਚਨਾ ਕੀਤੀ। ਪਿਛਲੀ ਦਿਨੀਂ ਵੀ ਪੀ. ਸੀ. ਬੀ. ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਕਾਰਨ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਕ੍ਰਿਕਟ ਜਾਂ ਖਿਡਾਰੀਆਂ 'ਤੇ ਪ੍ਰਤੀਕ੍ਰਿਆ ਦੇਣ ਤੋਂ ਬਚਣ ਦੀ ਸਲਾਹ ਦੇ ਚੁੱਕੇ ਹਨ।