ਕਾਰਲਸਨ ਅਤੇ ਆਨੰਦ ਵਿਚਾਲੇ ਮੁਕਾਬਲਾ ਬਰਾਬਰ

Wednesday, Aug 22, 2018 - 10:25 PM (IST)

ਸੇਂਟ ਲੁਈਸ- ਸਿੰਕਫੀਲਡ ਸ਼ਤਰੰਜ ਕੱਪ-2018 ਦੇ ਤੀਸਰੇ ਰਾਊਂਡ ਵਿਚ ਸਭ ਦੀਆਂ ਨਜ਼ਰਾਂ ਲੱਗੀਆਂ ਸਨ ਸਾਬਕਾ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਚ ਹੋਣ ਵਾਲੇ ਮੁਕਾਬਲੇ 'ਤੇ ਅਤੇ ਇਹ ਮੁਕਾਬਲਾ ਦਰਸ਼ਕਾਂ ਦੀਆਂ ਉਮੀਦਾਂ 'ਤੇ ਇਕਦਮ ਖਰਾ ਉਤਰਿਆ।
ਸਿਸੀ ਲੀਅਨ ਡਿਫੈਂਸ ਵਿਚ ਹੋਏ ਇਸ ਬੇਹੱਦ ਸ਼ਾਨਦਾਰ ਮੁਕਾਬਲੇ ਵਿਚ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਸਫੇਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਤਾਂ ਇਕ ਸਮੇਂ ਖਰਾਬ ਲੱਗ ਰਹੀ ਸਥਿਤੀ ਤੋਂ ਕਾਰਲਸਨ ਨੂੰ ਬਿਨਾਂ ਕੋਈ ਮੌਕਾ ਦਿੱਤੇ ਖੇਡ ਦਾ ਸੰਤੁਲਨ ਬਣਾ ਕੇ ਰੱਖਿਆ। ਅਖੀਰ 54 ਚਾਲਾਂ ਵਿਚ ਮੁਕਾਬਲਾ ਬਰਾਬਰ 'ਤੇ ਰਿਹਾ।

 


Related News