ਤੀਰਅੰਦਾਜ਼ੀ ਦਾ ਆਖਰੀ ਓਲੰਪਿਕ ਕੁਆਲੀਫਾਇਰ ਅਗਲੇ ਸਾਲ ਜੂਨ ’ਚ

05/10/2020 2:36:00 AM

ਨਵੀਂ ਦਿੱਲੀ— ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਦੇ ਕੋਲ ਟੋਕੀਓ ਓਲੰਪਿਕ ਦਾ ਪੂਰਾ ਕੋਟਾ ਹਾਸਲ ਕਰਨ ਦਾ ਆਖਰੀ ਮੌਕਾ ਹੋਵੇਗਾ। ਜਦੋਂ ਅਗਲੇ ਸਾਲ ਜੂਨ ’ਚ ਪੈਰਿਸ ਵਿਚ ਵਿਸ਼ਵ ਕੱਪ ਦਾ ਆਖਰੀ ਪੜਾਅ ਖੇਡਿਆ ਜਾਵੇਗਾ। ਭਾਰਤ ਨੇ ਹੁਣ ਤਕ ਪੁਰਸ਼ ਵਰਗ ’ਚ ਪੂਰਣ ਕੋਟਾ ਤੇ ਮਹਿਲਾ ਵਰਗ ’ਚ ਇਕ ਵਿਅਕਤੀਗਤ ਮੁਕਾਬਲੇ ਦਾ ਕੋਟਾ ਹਾਸਲ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਓਲੰਪਿਕ ਨੂੰ ਇਕ ਸਾਲ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਆਖਰੀ ਕੁਆਲੀਫਾਇਰ ਇਸ ਸਾਲ ਹੋਣਾ ਸੀ ਪਰ ਹੁਣ ਅਗਲੇ ਸਾਲ ਹੋਵੇਗਾ।
ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਇਕ ਜੂਨ 2021 ਤੋਂ ਪਹਿਲਾਂ ਆਪਣੇ ਕੋਟਾ ਸਥਾਨਾਂ ਦੀ ਜਾਣਕਾਰੀ ਦੇਣੀ ਹੈ। ਜਿਨ੍ਹਾਂ ਦੇ ਫਾਈਨਲ ਕੁਆਲੀਫਾਇਰ ਬਾਕੀ ਹਨ। ਉਨ੍ਹਾਂ ਦੀ ਜਾਣਕਾਰੀ 2 ਜੁਲਾਈ 2021 ਨੂੰ ਦੇਣੀ ਹੋਵੇਗੀ। ਓਲੰਪਿਕ ਖੇਡਾਂ ’ਚ ਭਾਗੀਦਾਰੀ ਦੇ ਲਈ ਸਮਾਂ ਸੀਮਾ ਅਗਲੇ ਸਾਲ ਪੰਜ ਜੁਲਾਈ ਤਕ ਵੱਧਾ ਦਿੱਤਾ ਗਿਆ ਹੈ।


Gurdeep Singh

Content Editor

Related News