ਇਸ ਤਰ੍ਹਾਂ ਵਨਡੇ ''ਚ ਵੀ ਨੰਬਰ ਬਣ ਸਕਦੀ ਹੈ ਭਾਰਤੀ ਟੀਮ

09/12/2017 4:06:48 PM

ਨਵੀਂ ਦਿੱਲੀ— ਸ਼੍ਰੀਲੰਕਾ 'ਚ ਜਿੱਤ ਤੋਂ ਬਾਅਦ ਭਾਰਤੀ ਟੀਮ ਹੁਣ ਆਪਣੇ ਦੇਸ਼ 'ਚ ਆਸਟਰੇਲੀਆ ਟੀਮ ਨਾਲ ਭਿੜੇਗੀ। ਜਲਦ ਹੀ ਦੋਵਾਂ ਟੀਮਾਂ 'ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਦੋਵਾਂ ਟੀਮਾਂ ਦਾ ਟੀਚਾ ਸਿਰਫ ਸੀਰੀਜ਼ ਜਿੱਤਣ ਹੀ ਨਹੀਂ ਬਲਕਿ ਵਨਡੇ ਕ੍ਰਿਕਟ ਦੀ ਨੰਬਰ 1 ਰੈਂਕਿੰਗ ਤਕ ਪਹੁੰੰਚਣਾ ਵੀ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਕੋਲ ਵਨਡੇ ਕ੍ਰਿਕਟ ਦੀ ਨੰਬਰ 1 ਰੈਂਕਿੰਗ 'ਤੇ ਪੁਹੰਚਣ ਦਾ ਖਾਸ ਮੌਕਾ ਹੈ।
ਜੀ ਹਾਂ, ਵੱਡੇ ਅੰਤਰ 4-1 ਨਾਲ ਸੀਰੀਜ਼ 'ਚ ਜਿੱਤ ਦੋਵਾਂ ਹੀ ਟੀਮਾਂ ਨੂੰ ਨੰਬਰ 1 ਦੇ ਪਾਇਦਾਨ ਤਕ ਪਹੁੰਚ ਸਕਦੀ ਹੈ ਫਿਲਹਾਲ ਦੱਖਣੀ ਅਫਰੀਕਾ 119 ਅੰਕਾਂ ਨਾਲ ਨੰਬਰ 1 'ਤੇ ਬਣਿਆ ਹੋਇਆ ਹੈ। ਭਾਰਤ ਅਤੇ ਆਸਟਰੇਲੀਆ ਦੋਵੇਂ ਹੀ ਟੀਮਾਂ ਦੇ 117 ਅੰਕ ਹਨ। ਡੈਸਿਮਲ ਪੁਆਇੰਟ 'ਚ ਅੰਕ ਕੱਢਣ 'ਤੇ ਆਸਟਰੇਲੀਆਈ ਟੀਮ ਭਾਰਤ ਤੋਂ ਅੱਗੇ ਨਿਕਲਦੀ ਹੈ। ਆਸਟਰੇਲੀਆ ਟੀਮ ਨੂੰ ਭਾਰਤੀ ਟੀਮ ਖਿਲਾਫ ਇਸ ਦੌਰੇ 'ਚ 5 ਵਨਡੇ ਅਤੇ 3 ਟੀ-20 ਮੈਚ ਖੇਡਣੇ ਹਨ।
ਪਹਿਲੇ ਤਿੰਨ ਵਨਡੇ ਲਈ ਭਾਰਤੀ ਟੀਮ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਐੱਮ.ਐੱਸ. ਧੋਨੀ, ਮਨੀਸ਼ ਪਾਂਡੇ, ਕੇਦਾਰ ਯਾਦਵ, ਕੇ.ਐੱਲ. ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਯੁਜਵੇਂਦਰ ਚਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਅਜਿੰਕਿਆ ਰਹਾਣੇ, ਕੁਲਦੀਪ ਯਾਦਵ।


Related News